Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaree. 1. ਸੜੀ। 2. ਬੁੜਾਪਾ। 1. burnt. 2. old age. ਉਦਾਹਰਨਾ: 1. ਲਕਰੀ ਬਿਖਰਿ ਜਰੀ ਮੰਝ ਭਾਰਿ ॥ Raga Raamkalee 1, 11, 2:4 (P: 879). 2. ਬਰਧਮਾਨ ਹੋਵਤ ਦਿਨ, ਪ੍ਰਤਿ ਨਿਤ ਆਵਤ ਨਿਕਟਿ ਬਿਖੰਮ ਜਰੀ ॥ Saw-yay, Guru Arjan Dev, 3:4 (P: 1387).
|
SGGS Gurmukhi-English Dictionary |
1. got burnt. 2. old age.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. cloth, intervowen or embroidered with golden or silver thread, brocade; also ਜ਼ਰੀ.
|
Mahan Kosh Encyclopedia |
ਜਰਾ. (ਵ੍ਰਿੱਧ) ਅਵਸਥਾ. “ਆਵਤ ਨਿਕਟਿ ਬਿਖੰਮ ਜਰੀ.” (ਸਵੈਯੇ ਸ੍ਰੀ ਮੁਖਵਾਕ ਮਃ ੫) 2. ਮ੍ਰਿਤ੍ਯੁ. ਮੌਤ. “ਸੁਨ ਹੰਤ ਜਰੀ.” (ਗੁਪ੍ਰਸੂ) ਗੁਰਕਥਾ ਸੁਣਕੇ ਕਾਲ ਦਾ ਭੈ ਨਾਸ਼ ਹੁੰਦਾ ਹੈ। 3. ਜੜੀ. ਬੂਟੀ. “ਹਰਤਾ ਜੁਰ ਕੀ ਸੁਖਪੁੰਜ ਜਰੀ.” (ਗੁਪ੍ਰਸੂ) “ਕਾਮ ਜਰੀ ਇਹ ਕੀਨ ਜਰੀ.” (ਕ੍ਰਿਸਨਾਵ) ਕਾਮ ਨਾਲ ਜਲੀ ਦੀ ਇਹ ਦਵਾਈ ਕੀਤੀ। 4. ਵਿ. ਜਲੀਹੋਈ. ਦਗਧ ਹੋਈ। 5. ਸਹਾਰੀ. ਬਰਦਾਸ਼ਤ ਕੀਤੀ. “ਜਰੀ ਨ ਗੁਰਕੀਰਤਿ, ਮਤਿ ਜਰੀ.” (ਗੁਪ੍ਰਸੂ) 6. ਜਟਿਤ. ਜੜੀਹੋਈ. ਜੜਾਊ. “ਚਾਰ ਜਰਾਉ ਜਰੀ.” (ਗੁਪ੍ਰਸੂ) 7. ਜ਼ਰ (ਸੁਵਰਣ) ਦੀ ਤਾਰ. ਜ਼ਰੀਂ. “ਜਰੀਦਾਰ ਅੰਬਰ ਪਟੰਬਰ ਸੁਹਾਇ ਬਡੋ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|