Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaa-i. 1. ਜਾ ਸਕਦਾ। 2. ਜਾਵੇ (ਸਹਾਇਕ ਕ੍ਰਿਆ)। 3. ਜੰਮਦਾ, ਉਤਪਤਿ ਹੁੰਦਾ (ਦਰਪਨ); ਜਾਂਦਾ। 4. ਜਾਂਦਾ। 5. ਜਾ ਕੇ। 6. ਮਿਟੇ, ਦੂਰ ਹੋਇ। 7. ਚਲਾ ਜਾਣਾ। 8. ਥਾਂ, ਸਥਾਨ। 1. can be. 2. auxiliary verb. 3. born, takes birth; goes. 4. shall, auxiliary verb. 5. go; gone. 6. be wiped out, die, perish. 7. depart, goes away, passes away, lost. 9. place. ਉਦਾਹਰਨਾ: 1. ਥਾਪਿਆ ਨ ਜਾਇ ਕੀਤਾ ਨ ਹੋਇ ॥ Japujee, Guru Nanak Dev, 5:1 (P: 2). ਕਥਨੁ ਨ ਜਾਇ ਅਕਥੁ ਸੁਆਮੀ ਸਦਕੇ ਜਾਇ ਨਾਨਕ ਵਾਰਿਆ ॥ Raga Sireeraag 5, Chhant 3, 5:6 (P: 81). 2. ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ Japujee, Guru Nanak Dev, 5:6 (P: 2). ਨਾਨਕ ਗਇਆ ਜਾਪੈ ਜਾਇ ॥ (ਜਾਣਿਆ ਜਾਂਦਾ ਹੈ). Japujee, Guru Nanak Dev, 34:12 (P: 7). 3. ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ (ਨਾ ਜਨਮੇਗਾ ਅਤੇ ਨਾ ਮਰੇਗਾ). Japujee, Guru Nanak Dev, 27:18 (P: 6). ਉਦਾਹਰਨ: ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ ॥ (ਜਨਮਦਾ). Raga Sireeraag 1, Asatpadee 2, 4:2 (P: 54). 4. ਵਡਾ ਨ ਹੋਵੈ ਘਾਟਿ ਨ ਜਾਇ ॥ Raga Aaasaa 1, Sodar, 3, 2:4 (P: 9). 5. ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥ Raga Sireeraag 1, 10, 2:1 (P: 17). ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ Raga Sireeraag 1, 24, 2:1 (P: 23). 6. ਮਨ ਰੇ ਸਚੁ ਮਿਲੈ ਭਉ ਜਾਇ ॥ Raga Sireeraag 1, 11, 1:1 (P: 18). ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥ (ਮਿਟੇ, ਦੂਰ ਹੋਏ). Raga Sireeraag 3, 34, 1:1 (P: 26). 7. ਸੰਜੋਗੀ ਮਿਲ ਏਕਸੇ ਵਿਜੋਗੀ ਉਠਿ ਜਾਇ ॥ Raga Sireeraag 1, 11, 3:2 (P: 18). ਸੂੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥ (ਚਲਾ ਜਾਏ). Raga Sireeraag 1, 14, 1:2 (P: 19). ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥ Raga Sireeraag 1, 22, 3:3 (P: 22). ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਇ ਜਾਇ ॥ (ਚਲੀ ਜਾਦੀ ਭਾਵ ਲੰਘ ਜਾਂਦੀ ਹੈ). Raga Sireeraag 3, 70, 1:1 (P: 41). 8. ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥ Raga Sireeraag 5, 89, 2:3 (P: 49). ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ ॥ (ਬੈਠਣ ਦੀ ਥਾਂ ਮਿਲਦੀ ਹੈ). Raga Sireeraag 5, 98, 3:2 (P: 52).
|
SGGS Gurmukhi-English Dictionary |
1. (aux. v.) be done, can be, happen, get accomplished, is, are. 2. (aux. v.) shall. 3. goes, go; by going/reaching. 4. by being born.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਜਾਕੇ. ਪਹੁਚਕੇ. “ਜਾਇ ਪੁਛਾ ਤਿਨ ਸਜਣਾ.” (ਸ੍ਰੀ ਮਃ ੪) 2. ਨਾਮ/n. ਉਤਪੱਤੀ. ਜਨਮ. “ਹੈ ਭੀ ਹੋਸੀ, ਜਾਇ ਨ ਜਾਸੀ.” (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). 3. ਜਾਵੇ. ਮਿਟੇ. “ਜਿਤੁ ਭਉ ਖਸਮ ਨ ਜਾਇ.” (ਮਃ ੨ ਵਾਰ ਆਸਾ) 4. ਜਾਂਦਾ. ਜਾਤਾ. “ਵਡਾ ਨ ਹੋਵੈ ਘਾਟਿ ਨ ਜਾਇ.” (ਸੋਦਰੁ) 5. ਫ਼ਾ. [جائے] ਜਾਯ. ਨਾਮ/n. ਜਗਾ. ਥਾਂ. “ਦੂਜੀ ਨਾਹੀ ਜਾਇ.” (ਵਾਰ ਆਸਾ) “ਦਰਗਹਿ ਮਿਲੈ ਤਿਸੈ ਹੀ ਜਾਇ.” (ਧਨਾ ਮਃ ੫) 6. ਦੇਖੋ- ਆਖੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|