Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaa-é. 1. ਜਾਂਦਾ, ਲੰਘਦਾ, ਮੁੜਦਾ। 2. ਦੂਰ ਹੋਵੇ, ਹਟਦੀ, ਮਿਟਦੀ। 3. ਜਾ ਸਕਦੀ। 4. ਥਾਂ। 5. ਜਾਂਦਾ/ਜਾਂਦੀ, ਗਮਨ ਕਰਦੀ। 6. ਜਾਂਦਾ/ਜਾਂਦੀ (ਸਹਾਇਕ ਕ੍ਰਿਆ)। 7. ਜਾ ਕੇ। 8. ਸੰਤਾਨ, ਜਨਮੇ ਹੋਏ। 1. returns, goes. 2. goes, depart, eliminated. 3. can, auxiliary verb. 4. place. 5. go, depart. 6. is, am, can etc., auxiliary verb. 7. go, approach. 8. offspring, progeny. ਉਦਾਹਰਨਾ: 1. ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥ Raga Sireeraag 5, Chhant 2, 1:3 (P: 79). ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥ Raga Aaasaa 4, Chhant 18, 2:2 (P: 450). 2. ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥ Raga Sireeraag 4, Vaar 14, Salok, 3, 3:4 (P: 88). ਗੁਰ ਪਰਸਾਦੀ ਹਉਮੈ ਜਾਏ ॥ Raga Maajh 3, Asatpadee 9, 8:2 (P: 114). ਗੁਰਿ ਆਸਾ ਮਨਸਾ ਪੂਰੀਆ ਮੇਰੀ ਜਿੰਦੁੜੀਏ ਹਰਿ ਮਿਲਿਆ ਭੁਖ ਸਭ ਜਾਏ ਰਾਮ ॥ (ਤ੍ਰਿਪਤ ਹੋਏ). Raga Bihaagarhaa 4, Chhant 3, 2:3 (P: 539). 3. ਮਹਿਮਾ ਤਿਸ ਕੀ ਕਹਣੁ ਨ ਜਾਏ ॥ Raga Maajh 5, 11, 4:1 (P: 97). ਪੂਰਬਿ ਲਿਖਿਆ ਸੁ ਮੇਟਣਾ ਨ ਜਾਏ ॥ Raga Maajh 3, Asatpadee 3, 3:3 (P: 110). 4. ਜਿਥੈ ਰਖੈ ਸਾ ਭਲੀ ਜਾਏ ॥ Raga Maajh 5, 49, 1:2 (P: 108). ਜਲਿ ਥਲਿ ਮਹੀਅਲਿ ਪੂਰਿ ਪੂਰਨ ਤਿਸੁ ਬਿਨਾ ਨਹੀ ਜਾਏ ॥ Raga Soohee 5, Chhant 8, 4:5 (P: 782). 5. ਦੇਹੀ ਜਾਤਿ ਨ ਆਗੈ ਜਾਏ ॥ Raga Maajh 3, Asatpadee 5, 3:1 (P: 112). ਖੇਤੁ ਖਸਮ ਕਾ ਰਾਖਾ ਉਠਿ ਜਾਏ ॥ (ਚਲਾ ਜਾਂਦਾ ਹੈ). Raga Gaurhee 5, 80, 3:2 (P: 179). ਗੁਰ ਬਿਨੁ ਭੂਲੋ ਆਵੈ ਜਾਏ ॥ Raga Aaasaa 1, Asatpadee 2, 5:3 (P: 412). 6. ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ ॥ Raga Bihaagarhaa 4, Chhant 2, 1:2 (P: 538). ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥ (ਜਾਂਦਾ ਹਾਂ). Raga Tilang 4, Asatpadee 2, 2:2 (P: 725). ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥ (ਜਾਵੇ). Raga Raamkalee 3, Anand, 18:3 (P: 919). 7. ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ ॥ Raga Tilang 4, Asatpadee 1, 5:1 (P: 725). 8. ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥ Salok, Kabir, 107:2 (P: 1370).
|
SGGS Gurmukhi-English Dictionary |
1. (aux.v.) does, happens, be, do, carry out, complete, accomlish, can be. 2. by going, arriving. 3. place, places. 3. be removed, be gone, be reduced, be perished. 3. by going. 4. offspring, progeny.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj. pl. of ਜਾਇਆ. (2) v. form. may he or let him go.
|
Mahan Kosh Encyclopedia |
ਜਾਵੇ। 2. ਜੰਮੇ. ਪੈਦਾ ਕਰੇ। 3. ਬੱਚੇ. “ਜਾਏ ਅਪਨੇ ਖਾਇ.” (ਸ. ਕਬੀਰ) 4. ਜਾਯ. ਸ੍ਥਾਨ. “ਬਾਗ ਮਿਲਖ ਸਭ ਜਾਏ.” (ਗਉ ਮਃ ੫) 5. ਜ਼ਾਇਅ਼. ਵ੍ਯਰਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|