Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaan⒰. 1. ਗਮਨ ਕਰਨ ਭਾਵ ਮਰਨ, ਜਾਣਾ। 2. ਸਮਝ। 3. ਮੰਨ, ਜਾਣ। 4. ਗਿਆਨ। 5. ਸੁਜਾਨ, ਸਿਆਣਾ। 6. ਜਾਣਨਵਾਲਾ, ਗਿਆਤਾ। 1. going. 2. deem. 3. recognize, know, percieve. 4. knowledge. 5. wise. 6. knower, knowledgeable. ਉਦਾਹਰਨਾ: 1. ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥ Raga Sireeraag 1, 19, 1:2 (P: 21). ਫਿਰਿ ਫਿਰਿ ਆਵਨ ਜਾਨੁ ਨ ਹੋਈ ॥ Raga Gaurhee 5, Baavan Akhree, 38:5 (P: 258). ਜਾਨੁ ਜਾਨੁ ਸਭਿ ਕਰਹਿ ਤਹਾ ਹੀ ॥ (ਜਾਣਾ ਹੈ). Raga Gaurhee, Kabir, 10, 1:2 (P: 325). 2. ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥ Raga Sireeraag 1, 19, 2:1 (P: 21). ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥ Salok 9, 29:1 (P: 1427). 3. ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥ Raga Gaurhee 5, 165, 2:2 (P: 199). ਜਿਨਿ ਤੂੰ ਕੀਆ ਤਿਸ ਕਉ ਜਾਨੁ ॥ (ਮੰਨ, ਪਛਾਣ). Raga Gond 5, 13, 3:1 (P: 866). 4. ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ॥ Raga Aaasaa 1, Patee, 11:1 (P: 433). 5. ਤੂੰ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥ Raga Soohee 1, Chhant 2, 3:5 (P: 764). 6. ਆਪੇ ਸੁਰਤਾ ਆਪੇ ਜਾਨੁ ॥ Raga Bilaaval 1, 3, 1:2 (P: 796). ਉਦਾਹਰਨ: ਕਿਆ ਗੁਣ ਤੇਰੇ ਆਖਿ ਵਖਾਣਾ ਪ੍ਰਭ ਅੰਤਰਜਾਮੀ ਜਾਨੁ ॥ Raga Nat-Naraain 5, 8, 2:1 (P: 919).
|
SGGS Gurmukhi-English Dictionary |
1. go(s), depart(s), pass away. 2. know, understand, consider as, deem as! 3. goings, passing away, process of going away/passing away/dying. 4. wisdom, kmowledge. 5. knower, knows.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਗ੍ਯਾਨ. “ਜਜੈ ਜਾਨੁ ਮੰਗਤਜਨ ਜਾਚੈ.” (ਆਸਾ ਪਟੀ ਮਃ ੧) 2. ਜਨ. ਦਾਸ. “ਸੋ ਸਚਾ ਹਰਿਜਾਨੁ.” (ਮਃ ੪ ਵਾਰ ਬਿਹਾ) 3. ਵਿ. ਗ੍ਯਾਤਾ. ਜਾਣਨ ਵਾਲਾ. “ਆਪੇ ਸੁਰਤਾ ਆਪੇ ਜਾਨੁ.” (ਬਿਲਾ ਮਃ ੧) 4. ਵ੍ਯ. ਜਨੁ. ਮਾਨੋ. ਗੋਯਾ. “ਸੋ ਜਾਨੁ ਦੇਵ ਅੰਗਨਾ.” (ਰਾਮਾਵ) 5. ਜਾਨਣਾ (ਜਾਣਨਾ) ਕ੍ਰਿਯਾ ਦਾ ਅਮਰ. ਤੂੰ ਜਾਣ. “ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ.” (ਰਾਮ ਮਃ ੫) 6. ਸੰ. जानु. ਨਾਮ/n. ਗੋਡਾ. ਘੁਟਨਾ. ਫ਼ਾ. [زانو] ਲੈਟਿਨ Genu, ਗ੍ਰੀਕ Gonu. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|