Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaar. ਵਿਭਚਾਰੀ। adulterer, illicit lover. ਉਦਾਹਰਨ: ਚੋਰ ਜਾਰ ਜੂਆਰ ਤੇ ਬੁਰਾ ॥ Raga Bhairo 5, 34, 3:3 (P: 1145).
|
SGGS Gurmukhi-English Dictionary |
lecher, adulterer, immoral person.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. tsar, czar; also ਜ਼ਾਰ fem. tsarina, czarina.
|
Mahan Kosh Encyclopedia |
ਨਾਮ/n. ਜਾਲ. “ਬਿਥਰ੍ਯੋ ਅਦ੍ਰਿਸ੍ਟ ਜਿਹ ਕਰਮਜਾਰ.” (ਅਕਾਲ) 2. ਸੰ. ਪਰਿਇਸਤ੍ਰੀਗਾਮੀ. ਵਿਭਚਾਰੀ.{969} Paramour. “ਚੋਰ ਜਾਰ ਜੂਆਰ ਪੀੜੇ ਘਾਣੀਐ.” (ਮਃ ੧ ਵਾਰ ਮਲਾ) 3. ਬੁੱਢਾ. ਜਰਾਗ੍ਰਸਿਤ। 4. ਜਾਰਨ (ਜਲਾਨਾ) ਦਾ ਅਮਰ. ਜਲਾ। 5. ਅ਼. [جار] ਪੜੋਸੀ। 6. ਫ਼ਾ. [زار] ਜ਼ਾਰ. ਰੁਦਨ. ਵਿਲਾਪ। 7. ਇੱਛਾ। 8. ਜਗਾ. ਸ੍ਥਾਨ. ਐਸੀ ਸੂਰਤ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਗੁਲਜ਼ਾਰ। 9. ਸਿੰਧੀ. ਜਾਰ. ਜਲਨ. ਦਾਹ। 10. ਚਿੰਤਾ। 11. ਰੂਸ ਦੇ ਬਾਦਸ਼ਾਹਾਂ ਦਾ ਖ਼ਿਤਾਬ (Czar).{970} ਇਸ ਦਾ ਮੂਲ ਲੈਟਿਨ ਦਾ ਸ਼ਬਦ Caesar ਹੈ, ਰੂਸ ਵਿੱਚ ਸਭ ਤੋਂ ਪਹਿਲਾਂ ਇਹ ਖ਼ਿਤਾਬ ਡ੍ਯੂਕ ਈਵਾਨ (Grand Duke Ivan III 1462-1505) ਨੇ ਧਾਰਨ ਕੀਤਾ, ਪਰ ਪੂਰੇ ਅਧਿਕਾਰ ਨਾਲ ਇਸ ਦੀ ਵਰਤੋਂ ਈਵਾਨ ਚੌਥੇ (Ivan IV) ਨੇ ਸਨ ੧੫੪੭ ਵਿੱਚ ਕੀਤੀ. ਜ਼ਾਰ ਦਾ ਅਰਥ ਸ਼ਹਨਸ਼ਾਹ ਹੈ. ਲੇਖਕਾਂ ਨੇ ਲਿਖਣ ਵਿੱਚ ਇਸ ਦੇ ਰੂਪ ਬਣਾ ਦਿੱਤੇ ਹਨ- Czar, Zarr, Czaar, Czarr, Tzar ਅਤੇ Tsar. Footnotes: {969} ਕਈ ਅਞਾਣ ਪੰਜਾਬੀ ਲੇਖਕ, ਜਾਰ ਦੀ ਥਾਂ ਫ਼ਾਰਸੀ ਸ਼ਬਦ ‘ਯਾਰ’ ਵਰਤਦੇ ਹਨ, ਜੋ ਠੀਕ ਨਹੀਂ. ਇਸੇ ਤਰਾਂ ਯਾਰ ਦੀ ਥਾਂ ‘ਜਾਰ’ ਲਿਖਣਾ ਅਯੋਗ ਹੈ. {970} ਇਸ ਵੇਲੇ ਰੂਸ ਦਾ ਕੋਈ ਬਾਦਸ਼ਾਹ ਨਹੀਂ, ਜਮਹੂਰੀ ਸਲਤਨਤ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|