Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ji-u. 1. ਜਿਸ ਤਰਾਂ, ਜਿਵੇਂ। 2. ਜਿਤਨਾ। 3. ਜੀਓ, ਜੀਅ (ਮਹਾਨਕੋਸ਼); ਤਾਂ ਜੋ। 4. ਜਿਧਰ, ਜਿਸ ਪਾਸੇ। 5. ਜੇਹੇ, ਵਾਂਗਰ। 6. ਮਨ (ਕੇਵਲ ਮਹਾਨਕੋਸ਼)। 1. as, like. 2. excessive, more. 3. mind; so that. 4. whichever direction. 5. like, similar. 6. mind (Mahan Kosh only). ਉਦਾਹਰਨਾ: 1. ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥ Raga Aaasaa 1, Sodar, 1, 1:20 (P: 9). ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥ (ਜਿਵੇਂ, ਜੈਸੇ). Raga Sireeraag 1, 13, 1:2 (P: 18). ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥ (ਜਿਵੇਂ, ਵਾਂਗ). Raga Sireeraag 1, 24, 1:2 (P: 23). ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਨਾ ਜੀਉ ॥ (ਜਿਵੇਂ ਹੋ ਸਕੇ). Raga Maajh 5, 19, 1:3 (P: 100). ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥ (ਵਾਂਗ). Raga Sorath 5, 58, 1:2 (P: 623). 2. ਜਿਉਂ ਅਧਿਕਉਂ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ ॥ Raga Sireeraag 1, Asatpadee 11, 2:2 (P: 60). 3. ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥ Raga Gaurhee 1, Sohlay, 1, 3:2 (P: 12). 4. ਗਲਿ ਜੇਵੜੀ ਆਪੇ ਪਾਇਦਾ ਪਿਆਰੇ ਜਿਉ ਪ੍ਰਭੁ ਖਿੰਚੈ ਤਿਉ ਜਾਹਾ ॥ Raga Sorath 4, 6, 4:2 (P: 607). 5. ਨਾਨਕ ਸੰਤ ਸਵਾਰੇ ਪਾਰਬ੍ਰਹਮਿ ਸਚੇ ਜਿਉ ਬਣਿਆ ॥ Raga Bilaaval 4, Vaar 12:5 (P: 854). 6. ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥ Raga Gaurhee 5, 127, 3:2 (P: 206).
|
SGGS Gurmukhi-English Dictionary |
1. as, like, by whatever, by whatever means/method/way/technique, how so ever possible., as if, so that. 2. whatever. 3. wherever. 4. like, similar to. 5. life, soul.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਜੀਵ। 2. ਮਨ. “ਜਿਉ ਮੋਹਿਓ ਉਨ ਮੋਹਨੀ ਬਾਲਾ.” (ਗਉ ਮਃ ੫) 3. ਕ੍ਰਿ.ਵਿ. ਜੈਸੇ. ਜਿਵੇਂ. ਜਿਸ ਤਰਾਂ. “ਜਿਉ ਹੋਵੈ ਸਾਹਿਬ ਸਿਉ ਮੇਲੁ.” (ਸੋਹਿਲਾ) “ਜਿਉ ਆਇਆ ਤਿਉ ਜਾਵਹਿ ਬਉਰੇ!” (ਰਾਮ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|