Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jugaṫ⒤. 1. ਰਹਿਣੀ, ਢੰਗ, ਜੀਵਨ ਜਾਚ। 2. ਵਿਉਂਤ, ਢੰਗ, ਤਰੀਕਾ। 3. ਪ੍ਰਬੰਧ। 4. ਯੋਗਤਾ, ਸਮਰਥਾ। 5. ਸੰਸਾਰਕ ਕਾਮਯਾਬੀ (ਸਫਲਤਾ)। 6. ਜੁਗਤੀ ਵਾਲੇ। 7. ਜੁੜਿਆ ਹੋਇਆ। 1. way/technique of life. 2. plan, style, way. 3. design, scheme, method. 4. competence, authority. 5. worldly success ingenious, bright, able. 6. ਜੁਗਤੀ ਵਾਲੇ। those with occult powers. 7. united. ਉਦਾਹਰਨਾ: 1. ਸੁਣਿਐ ਜੋਗ ਜੁਗਤਿ ਤਨਿ ਭੇਦ ॥ Japujee, Guru Nanak Dev, 9:3 (P: 2). ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥ (ਰਹਿਣੀ ਬਹਿਣੀ). Raga Aaasaa 1, 7, 2:1 (P: 350). ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ ॥ (ਵਿਸ਼ੇਸ਼ ਪ੍ਰਕਾਰ ਦੇ ਕਰਮਾਂ ਵਾਲੀ ਰਹਿਣੀ). Raga Aaasaa 5, 38, 3:1 (P: 380). 2. ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ Japujee, Guru Nanak Dev, 30:1 (P: 7). ਜੋਗ ਜੁਗਤਿ ਇਵ ਪਾਵਸਿਤਾ ॥ (ਜੋਗ ਕਮਾਉਣ ਦਾ ਤਰੀਕਾ). Raga Gaurhee 1, 15, 1:1 (P: 155). ਕਵਨ ਸੁ ਜੁਗਤਿ ਜਿਤੁ ਕਰਿ ਭੀਜੈ ॥ (ਢੰਗ). Raga Gaurhee 5, 85, 2:2 (P: 181). 3. ਜੀਅ ਜੁਗਤਿ ਜਾ ਕੈ ਹੈ ਹਾਥ ॥ Raga Gaurhee 5, 95, 1:1 (P: 184). ਜੀਅ ਜੁਗਤਿ ਵਸਿ ਪ੍ਰਭੂ ਕੈ ਜੋ ਕਹੈ ਸੁ ਕਰਨਾ ॥ (ਜੀਵਾਂ ਦਾ ਪ੍ਰਬੰਧ). Raga Bilaaval 5, 69, 1:1 (P: 818). 4. ਜੋ ਵਰਤਾਏ ਸਾਈ ਜੁਗਤਿ ॥ Raga Gaurhee 5, Sukhmanee 9, 7:9 (P: 275). 5. ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ ॥ (ਮੁਕਤੀ ਤੇ ਸੰਸਾਰਿਕ ਸਫਲਤਾ ਸੰਤਾਂ ਦੀ ਚਰਨ ਧੂੜ ਹੀ ਹੈ). Raga Goojree 5, 26, 2:2 (P: 501). 6. ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ ॥ (ਜੁਗਤੀ ਵਾਲੇ ਵੱਡੇ ਜੋਗੀ). Sava-eeay of Guru Nanak Dev, Kal-Sahaar, 3:1 (P: 1389). 7. ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥ Sava-eeay of Guru Arjan Dev, Kal-Sahaar, 6:1 (P: 1407).
|
SGGS Gurmukhi-English Dictionary |
1. method, technique, way, way of life, life-style, discipline; ability. 2. with technique/method/discipline. 3. Yoga technique, life-style of a hermet Sadhu. 4. ability, success. 5. those with technique/method. 6. united with, in association with.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਯੁਕ੍ਤਿ. ਨਾਮ/n. ਤਦਬੀਰ. “ਜੋਗੀ ਜੁਗਤਿ ਨ ਜਾਣੈ ਅੰਧ.” (ਧਨਾ ਮਃ ੧) 2. ਤਰਕ. ਦਲੀਲ. “ਜੁਗਤਿਸਿੱਧ ਇਹ ਬਾਤ.” (ਸਲੋਹ) 3. ਤ਼ਰੀਕ਼ਾ. ਢੰਗ. “ਇਆਹੂ ਜੁਗਤਿ ਬਿਹਾਨੇ ਕਈ ਜਨਮ.” (ਸੁਖਮਨੀ) 4. ਪ੍ਰਬੰਧ. ਇੰਤਜ਼ਾਮ. “ਜੀਅ ਜੁਗਤਿ ਜਾਕੈ ਹੈ ਹਾਥਿ.” (ਗਉ ਮਃ ੫) 5. ਯੋਗ. ਸੰਬੰਧ. ਮਿਲਾਪ. “ਤਿਹ ਜੋਗੀ ਕਉ ਜੁਗਤਿ ਨ ਜਾਨਉ.” (ਧਨਾ ਮਃ ੯) ਤਿਸ ਯੋਗੀ ਨੂੰ ਯੋਗ ਯੁਕ੍ਤ ਨਾ ਜਾਣੋ, ਅਥਵਾ- ਕਰਤਾਰ ਨਾਲ ਜੁੜਿਆ ਨਾ ਸਮਝੋ। 6. ਯੋਗ੍ਯਤਾ. “ਜੋ ਵਰਤਾਏ ਸਾਈ ਜੁਗਤਿ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|