Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jæ. 1. ਜਿਸ। 2. ਜਿਤ ਦਾ ਨਾਹਰਾ, ਚੜ੍ਹਦੀ ਕਲਾ ਦੀ ਰੌ। 3. ਸ਼ੋਭਾ, ਵਡਿਆਈ, ਪ੍ਰਸੰਸਾ, ਆਦਰ ਸਤਿਕਾਰ। 4. ਜਿਤ। 1. in which, where in. 2. proclamation of victory. 3. ovation, applause, eulogy. 4. victory. ਉਦਾਹਰਨਾ: 1. ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ Raga Gaurhee 1, Sohlay, 1, 1:1 (P: 12). ਜੈ ਕਾਰਣਿ ਤਟਿ ਤੀਰਥ ਜਾਹੀ ॥ Raga Gaurhee 1, 4, 3:1 (P: 152). 2. ਜੈ ਜੈ ਸਬਦੁ ਅਨਾਹਦੁ ਵਾਜੈ ॥ Raga Gaurhee 5, Sukhmanee 24, 3:7 (P: 295). 3. ਜੈ ਜਗਦੀਸ ਪਰਮ ਗਤਿ ਸਰਣਾ ॥ (ਜੈ ਹੋਵੇ, ਆਸ਼ੀਰਵਾਦ). Raga Aaasaa 1, Asatpadee 4, 3:2 (P: 413). ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਤਾ ਜੈ ਜੈ ਕਰੇ ਸਭੁ ਕੋਇ ॥ Raga Aaasaa 4, 62, 4:2 (P: 368). 4. ਜਾ ਕੇ ਭਗਤ ਕਉ ਸਦਾ ਜੈ ॥ Raga Basant 5, 5, 3:4 (P: 1181).
|
SGGS Gurmukhi-English Dictionary |
1. in which/that, where in. 2. proclamation of victory. 3. ovation, applause, eulogy. 4. victory.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਜਿੱਤ cheer, acclaim, acclamation, shout of triumph or congratulation; interj. hail!hurrah!
|
Mahan Kosh Encyclopedia |
ਪੜਨਾਂਵ/pron. ਜਿਸ. “ਜੈ ਘਰਿ ਕੀਰਤਿ ਆਖੀਐ.” (ਸੋਹਿਲਾ) “ਜੈ ਭਾਵੈ ਤੈ ਦੇਇ.” (ਸ੍ਰੀ ਮਃ ੩) ਜਿਸ ਭਾਵੈ ਤਿਸ ਦੇਇ। 2. ਵਿ. ਜਿਤਨੇ. ਯਾਵਤ। 3. ਸੰ. ਜਯ. ਨਾਮ/n. ਜੀਤ. ਜਿੱਤ. ਫ਼ਤੇ. “ਜਾਕੇ ਭਗਤ ਕੋ ਸਦਾ ਜੈ.” (ਬਸੰ ਮਃ ੫) 4. ਵ੍ਯ. ਜ੍ਯ ਹੋ. ਆਸ਼ੀਰਵਾਦ. “ਜੈ ਜਗਦੀਸ ਤੇਰਾ ਜਸ ਜਾਚਉ.” (ਬਸੰ ਅ: ਮਃ ੧) 5. ਨਾਮ/n. ਵਿਸ਼ਨੁ ਦਾ ਇੱਕ ਪਾਰਖਦ. ਜਯ. “ਜੈ ਅਰੁ ਵਿਜੈ ਨਾਮ ਜਿਨ ਜਾਨਾ.” (ਨਾਪ੍ਰ) 6. ਵਸੁਦੇਵ ਦਾ ਇੱਕ ਪੁਤ੍ਰ, ਜੋ ਕ੍ਰਿਸ਼ਨ ਜੀ ਤੋਂ ਪਹਿਲਾਂ ਜਨਮਿਆ ਸੀ ਅਤੇ ਜਿਸ ਨੂੰ ਕੰਸ ਨੇ ਮਰਵਾ ਦਿੱਤਾ ਸੀ. “ਔਰ ਭਯੋ ਸੁਤ ਜੋ ਉਨ ਕੇ ਗ੍ਰਹਿ ਨਾਮ ਧਰ੍ਯੋ ਤਿਹ ਕੋ ਤਿਨ ਹੂੰ ਜੈ.” (ਕ੍ਰਿਸਨਾਵ) 7. ਦੇਖੋ- ਜਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|