Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jog. 1. ਪਾਤੰਜਲ ਰਿਸ਼ੀ ਦਾ ਮਨ ਦੀ ਇਕਾਗਰਤਾ ਲਈ ਦਸਿਆ ਸਾਧਨ। 2. ਜੋਗੀ। 3. ਜੁੜੇ ਹੋਏ। 4. ਸਮਰਥ। 5. ਲਾਇਕ, ਉਚਿਤ। 6. ਯੋਗ, ਠਕਿ। 7. ਜੁਗਾਂ। 8. ਲਈ। 1. way to achieve concentration of mind. 2. Yogi, ascetic, renunciator. 3. attached, in union. 4. potent. 5. worthy. 6. effective, efficacious. 7. omnipotent. 8. meant. ਉਦਾਹਰਨਾ: 1. ਜੋਗ ਜੁਗਤਿ ਇਵ ਪਾਵਸਤਾ ॥ Raga Gaurhee 1, 15, 1:1 (P: 155). 2. ਅਸੰਖ ਜੋਗ ਮਨਿ ਰਹਹਿ ਉਦਾਸ ॥ Japujee, Guru Nanak Dev, 17:4 (P: 3). 3. ਸਦਾ ਅਲਿਪਤੁ ਜੋਗ ਅਰੁ ਜੁਗਤੇ ॥ (ਜੁੜੇ ਹੋਏ ਤੇ ਜੁਗਤ ਵਾਲੇ ਹਨ). Raga Gaurhee 5, 86, 3:2 (P: 181). ਨਾਨਕ ਆਪੇ ਜੋਗ ਸਜੋਗੀ ਨਦਰਿ ਕਰੇ ਲਿਵ ਲਾਈਐ ॥ (ਸੰਜੋਗ, ਮੇਲ ਦਾ). Raga Soohee 1, Chhant 3, 3:6 (P: 765). 4. ਞਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ ॥ Raga Gaurhee 5, Baavan Akhree, 26:7 (P: 255). ਪ੍ਰਭ ਕੇ ਸੰਤ ਉਧਾਰਨ ਜੋਗ ॥ Raga Aaasaa 5, 65, 2:1 (P: 387). 5. ਨਾਨਕ ਸਦਾ ਧਿਆਈਐ ਧਿਆਵਨ ਜੋਗ ॥ Raga Gaurhee 5, Sukhmanee 6, 1:10 (P: 269). ਮਨਸਾ ਪੂਰਨ ਸਰਨਾ ਜੋਗ ॥ Raga Gaurhee 5, Sukhmanee 16, 2:1 (P: 284). ਅਚੁਤ ਪੂਜਾ ਜੋਗ ਗੋਪਾਲ ॥ (ਪੂਜਾ ਦੇ ਲਾਇਕ). Raga Bilaaval 5, 102, 1:1 (P: 824). 6. ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ ॥ Raga Bilaaval 5, 28, 1:2 (P: 807). 7. ਤੁਹੀ ਮੁਕੰਦ ਜੋਗ ਜੁਗ ਤਾਰਿ ॥ Raga Gond Ravidas, 1, 3:4 (P: 875). 8. ਤੇਰੈ ਕਾਜਿ ਨ ਅਵਰਾ ਜੋਗ ॥ Raga Raamkalee 5, 23, 1:2 (P: 889).
|
English Translation |
(1) n.m. yoga; asceticism; renunciation. (2) adj. proper, commensurate, suitable, fit (for) adequate, capable, completent. (3) n.f. pair of oxen or male buffaloes, yoke.
|
Mahan Kosh Encyclopedia |
(ਜੋਗੁ) ਵ੍ਯ. ਨੂੰ. ਕੋ. ਪ੍ਰਤਿ. ਤਾਂਈਂ. ਜਿਵੇਂ- “ਲਿਖਤਮ ਉੱਤਮ ਸਿੰਘ, ਜੋਗ ਭਾਈ ਗੁਰੁਮੁਖ ਸਿੰਘ।” 2. ਲਿਯੇ. ਵਾਸਤੇ. ਲਈ. “ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ.” (ਸਵਾ ਮਃ ੧) 3. ਸੰ. ਯੋਗ੍ਯ. ਵਿ. ਉਚਿਤ. ਲਾਇਕ਼. “ਨਾਨਕ ਸਦਾ ਧਿਆਈਐ ਧਿਆਵਨ ਜੋਗ.” (ਸੁਖਮਨੀ) 4. ਸੰ. ਯੋਗ. ਨਾਮ/n. ਪਤੰਜਲਿ ਰਿਸ਼ਿ ਦਾ ਚਿੱਤ ਨੂੰ ਏਕਾਗ੍ਰ ਕਰਨ ਲਈ ਦੱਸਿਆ ਹੋਇਆ ਸਾਧਨ.{1002} ਦੇਖੋ- ਯੋਗ. “ਜੋਗ ਧਿਆਨ ਗੁਰੁਗਿਆਨ.” (ਸਵੈਯੇ ਮਃ ੧ ਕੇ) 5. ਗ੍ਰਹਾਂ ਦਾ ਮੇਲ. ਯੋਗ. ਸੰਬੰਧ. “ਉੱਤਮ ਜੋਗ ਪਰ੍ਯੋ ਇਨ ਐਸੋ.” (ਗੁਪ੍ਰਸੂ) 6. ਜੋਗੀ (ਯੋਗੀ) ਲਈ ਭੀ ਜੋਗ ਸ਼ਬਦ ਆਇਆ ਹੈ- “ਸਤਿਗੁਰ ਜੋਗ ਕਾ ਤਹਾ ਨਿਵਾਸਾ, ਜਹ ਅਵਿਗਤ ਨਾਥੁ ਅਗਮ ਧਨੀ.” (ਰਾਮ ਮਃ ੫) 7. ਗੁਰੁਮਤ ਵਿੱਚ ਨਾਮਅਭ੍ਯਾਸ ਕਰਕੇ ਕਰਤਾਰ ਵਿੱਚ ਲਿਵਲੀਨ ਹੋਣਾ ਜੋਗ ਹੈ. ਦੇਖੋ- ਅਸਟਾਂਗ, ਸਹਜਜੋਗ, ਹਠਯੋਗ ਅਤੇ ਖਟਕਰਮ ੨. Footnotes: {1002} योगश्चित्त्वृत्ति निरोधः (ਯੋਗਦਸ਼íਨ).
Mahan Kosh data provided by Bhai Baljinder Singh (RaraSahib Wale);
See https://www.ik13.com
|
|