Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰooṫʰ⒰. ਮਿਥਿਆ, ਕੂੜ, ਅਸਤ, ਝੂਠਾ । false, untrue. ਉਦਾਹਰਨ: ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥ Raga Sireeraag 1, 13, 1:2 (P: 19). ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥ Raga Sireeraag 1, Asatpadee 5, 1:2 (P: 56). ਉਦਾਹਰਨ: ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ ॥ (ਅਸਤ, ਨਾਸ਼ਮਾਨ). Raga Gaurhee 1, Chhant 1, 1:4 (P: 242). ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ ॥ (ਭਾਵ ਮੰਦਾ, ਮਾੜਾ). Raga Tilang 4, 1, 2:2 (P: 723).
|
SGGS Gurmukhi-English Dictionary |
false, not true, not genuine, untruthful, falsified, scum, futile, ephemeral, temporary, perishable, irreconcilable, something that will not last. perishable world. corruption, evil.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਝੂਠ) ਨਾਮ/n. ਅਸਤ੍ਯ. ਮਿਥ੍ਯਾ. ਕੂੜ. “ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ.” (ਮਃ ੪ ਵਾਰ ਮਾਝ) ਭਾਗਵਤ ਅਤੇ ਵਸ਼ਿਸ਼੍ਠਸੰਹਿਤਾ ਵਿੱਚ ਲਿਖਿਆ ਹੈ ਕਿ ਇਸਤ੍ਰੀਆਂ ਨਾਲ ਹਾਸੀ ਮਖੌਲ ਵਿੱਚ, ਵਿਆਹ ਸਮੇਂ, ਆਪਣੀ ਰੋਜ਼ੀ ਵਾਸਤੇ, ਜਾਨ ਜਾਣ ਦੇ ਡਰ ਤੋਂ, ਧਨ ਨਾਸ ਹੁੰਦਾ ਵੇਖਕੇ, ਗਊ ਬ੍ਰਾਹਮਣ ਦੇ ਹਿਤ ਲਈ, ਹਿੰਸਾ ਰੋਕਣ ਵਾਸਤੇ, ਝੂਠ ਬੋਲਣਾ ਪਾਪ ਨਹੀਂ.{1013} ਸਿੱਖਧਰਮ ਕਿਸੇ ਹਾਲਤ ਵਿੱਚ ਭੀ ਝੂਠ ਬੋਲਣ ਦੀ ਆਗ੍ਯਾ ਨਹੀਂ ਦਿੰਦਾ. “ਝੂਠੇ ਕਉ ਨਾਹੀ ਪਤਿ ਨਾਉ। ਕਬਹੁ ਨ ਸੂਚਾ ਕਾਲਾ ਕਾਉ.” (ਬਿਲਾ ਥਿਤੀ ਮਃ ੧) “ਝੂਠੇ ਕੂੜ ਕਮਾਵਹਿ, ਦੁਰਮਤਿ ਦਰਗਹਿ ਹਾਰਾ ਹੇ.” (ਮਾਰੂ ਸੋਲਹੇ ਮਃ ੧) “ਕੂੜ ਬੋਲਿ ਮੁਰਦਾਰ ਖਾਇ.” (ਮਃ ੧ ਵਾਰ ਮਾਝ) 2. ਜੂਠ. ਅਪਵਿਤ੍ਰਤਾ. “ਮੁਖਿ ਝੂਠੈ ਝੂਠੁ ਬੋਲਣਾ, ਕਿਉਕਰਿ ਸੂਚਾ ਹੋਇ?” (ਸ੍ਰੀ ਮਃ ੧). Footnotes: {1013} स्त्रोषु नर्मविवाहेच वृत्त्यर्थेप्राणसङ्कटे। गोब्राह्मणार्थहिंसायां नाऽनृतंस्याज्जुगुप्सितम्। (ਭਾਗਵਤ ਸਕੰਧ ੮, ਅ: ੧੯. ਸ਼: ੪੩). उद्वाहकाले रतिसम्प्रयोगेप्राणात्यये सर्वधनापहारे। विप्रस्यचार्थे अनृतंवदेयुः पञ्चानृतान्याहुरपातकानि। (ਵਸ਼ਿਸ਼੍ਠ ਸੰਹਿਤਾ, ਅ: ੧੬).
Mahan Kosh data provided by Bhai Baljinder Singh (RaraSahib Wale);
See https://www.ik13.com
|
|