Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jʰok. ਅਨੰਦ/ਖੁਸ਼ੀ ਦਾ ਹੁਲਾਰਾ/ਝੂਟਾ, ਨਸ਼ੇ ਵਿਚ ਸਿਰ ਝੁਕ ਜਾਣਾ। swing of pleasure. ਉਦਾਹਰਨ: ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥ Raga Saarang, Soordaas, 1, 1:2 (P: 1253).
|
SGGS Gurmukhi-English Dictionary |
swing of pleasure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. small village, hutment, hamlet; drowsiness esp. one caused by opium or opiates, doze. (2) v. imperative form of ਝੋਕਣਾ stoke.
|
Mahan Kosh Encyclopedia |
ਨਾਮ/n. ਪੌਣ ਦਾ ਬੁੱਲਾ. ਹਵਾ ਦੀ ਲਹਿਰ। 2. ਪੀਂਘ ਹਿੰਡੋਲੇ ਆਦਿ ਦਾ ਝੂਟਾ (ਹੂਟਾ) 3. ਨਸ਼ੇ ਵਿੱਚ ਸਿਰ ਦਾ ਝੁਕਾਉ. ਟੂਲ. ਪੀਨਕ। 4. ਆਨੰਦ ਦਾ ਹੁਲਾਰਾ. ਖ਼ੁਸ਼ੀ ਦਾ ਝੂਟਾ. “ਅਨਦ ਸਹਜਧੁਨਿ ਝੋਕ.” (ਸਾਰ ਸੂਰਦਾਸ) 5. ਭੱਠੀ ਵਿੱਚ ਪਾਉਣ ਦਾ ਈਂਧਨ. ਪੱਤੇ ਫੂਸ ਆਦਿ ਜੋ ਭੱਠ ਵਿੱਚ ਝੋਕੇ ਜਾਣ। 6. ਝੁਕਣ ਦਾ ਭਾਵ. ਝੁਕਾਉ। 7. ਗੀਤ ਦਾ ਲੰਮਾ ਰਹਾਉ. ਟੇਕ. ਅਸ੍ਥਾਈ। 8. ਕਲਗੀ, ਜੋ ਮਹਾਰਾਜਿਆਂ ਦੇ ਸਿਰ ਦਾ ਭੂਸ਼ਣ ਹੈ ਅਤੇ ਸਿਰ ਦੀ ਹਰਕਤ ਨਾਲ ਲਹਿਰਾਉਂਦੀ ਹੈ. “ਝੋਕ ਐਸੇ ਲਸੈ ਜੋਤਿ ਫੁੰਦਨ ਦਿਸੈ ਸੋਭ ਅਪਾਰ ਨਹਿ ਬਰਨਿ ਆਵੈ.” (ਗੁਰੁਸੋਭਾ) 9. ਦੇਖੋ- ਝੋਕਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|