Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫarilochan. 1325 ਬਿਕਰਮੀ ਵਿਚ ਜਨਮਿਆ ਵੈਸ਼ ਜਾਤ ਦਾ ਬਾਰਸੀ (ਸ਼ੋਲਾਪੁਰ) ਦਾ ਵਸਨੀਕ ਇਕ ਭਗਤ ਜਿਸ ਦੇ ਚਾਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਰੀ, ਗੂਜਰੀ ਤੇ ਧਨਾਸਰੀ ਰਾਗਾਂ ਵਿਚ ਸੰਕਲਤ ਹਨ। One of the low caste Bhagats who lived in Barse (Sholapur) whose four verses are included in Sri Guru Granth Sahib. ਉਦਾਹਰਨ: ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ॥ Raga Basant 5, 1, 5:2 (P: 1192).
|
Mahan Kosh Encyclopedia |
ਨਾਮ/n. ਤਿੰਨ ਨੇਤ੍ਰਾਂ ਵਾਲਾ, ਸ਼ਿਵ। 2. ਇੱਕ ਭਗਤ, ਜਿਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ. ਇਹ ਮਹਾਤਮਾ ਵੈਸ਼੍ਯ ਜਾਤਿ ਦਾ ਬਾਰਸੀ (ਜਿਲਾ ਸ਼ੋਲਾਪੁਰ) ਦਾ ਵਸਨੀਕ ਸੀ. ਇਸ ਦਾ ਜਨਮ ਸੰਮਤ ੧੩੨੫ ਵਿੱਚ ਹੋਇਆ ਸੀ. “ਤ੍ਰਿਲੋਚਨ ਗੁਰੁ ਮਿਲਿ ਭਈ ਸੁਧ.” (ਬਸੰ ਅ: ਮਃ ੫) ਇਸ ਦਾ ਨਾਮ ਤਿਲੋਚਨ ਭੀ ਲਿਖਿਆ ਹੈ. ਦੇਖੋ- ਤਿਲੋਚਨ 2। 3. ਵਿਦ੍ਵਾਨ. ਗ੍ਯਾਨੀ. ਜਿਸ ਦੇ ਵਿਦ੍ਯਾਰੂਪ ਤੀਜਾ ਨੇਤ੍ਰ ਹੈ. ਦੇਖੋ- ਸਿ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|