Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaᴺṫ⒰. 1. ਤੰਦ। 2. ਤਾਰ, ਤੰਦੀ। 3. ਤੰਤਰ। 4. ਤਤਵ, ਤਤ ਵਸਤੂ। 5. ਸੂਤਰ ਦਾ ਫਾਹਾ, ਜਾਲ। 1. thread. 2. string. 3. magic or mystical formulas for the worship of gods. 4. essence; reality. 5. cotton trap/net. ਉਦਾਹਰਨਾ: 1. ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥ Raga Gaurhee, Kabir, 54, 4:1 (P: 335). 2. ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨਾ ॥ Raga Aaasaa 4, 61, 1:1 (P: 368). 3. ਹਰਿ ਹਰਿ ਤੰਤੁ ਮੰਤੁ ਗੁਰਿ ਦੀਨੑਾ ॥ Raga Aaasaa 5, 62, 4:1 (P: 386). 4. ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ ॥ Raga Bihaagarhaa 4, Vaar 13:1 (P: 553). 5. ਜਿਉਂ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥ Raga Kaanrhaa 4, 1, 2:2 (P: 1294).
|
SGGS Gurmukhi-English Dictionary |
1. thread. 2. string. 3. magic or mystical formulas for the worship of gods. 4. essence; reality. 5. cotton trap/net.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. तन्तु. ਨਾਮ/n. ਤਾਗਾ. “ਛੋਛੀ ਨਲੀ ਤੰਤੁ ਨਹੀ ਨਿਕਸੈ.” (ਗਉ ਕਬੀਰ) ਇਸ ਥਾਂ ਤੰਤੁ ਤੋਂ ਭਾਵ- ਪ੍ਰਾਣ ਹੈ। 2. ਮੱਛੀ ਫੜਨ ਦਾ ਜਾਲ. ਦੇਖੋ- ਜਲਤੰਤੁ। 3. ਤਾਰ. “ਤੂਟੀ ਤੰਤੁ ਰਬਾਬ ਕੀ.” (ਓਅੰਕਾਰ) ਰਬਾਬ ਦੇਹ, ਤੰਤੁ ਪ੍ਰਾਣ। 4. ਤੰਦੂਆ. ਗ੍ਰਾਹ। 5. ਸੰਤਾਨ. ਔਲਾਦ। 6. ਪੱਠੇ. Nerves। 7. ਸੰ. ਤਤ੍ਵ. “ਤੰਤੈ ਕਉ ਪਰਮ ਤੰਤੁ ਮਿਲਾਇਆ.” (ਸੋਰ ਮਃ ੧) 8. ਜੀਵਾਤਮਾ. “ਆਪੇ ਤੰਤੁ ਪਰਮਤੰਤੁ ਸਭ ਆਪੇ.” (ਮਃ ੪ ਵਾਰ ਬਿਹਾ) ਜੀਵਾਤਮਾ ਅਤੇ ਬ੍ਰਹਮ ਆਪੇ। 9. ਦੇਖੋ- ਤੰਤ੍ਰ. “ਤੰਤੁ ਮੰਤੁ ਪਾਖੰਡੁ ਨ ਕੋਈ.” (ਮਾਰੂ ਸੋਲਹੇ ਮਃ ੧) “ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|