Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Théhu. 1. ਨਗਰ, ਪਿੰਡ। 2. ਟਿਕਾਣਾ, ਖੁਰਾ, ਨਿਵਾਸ ਸਥਾਨ। 1. village. 2. trace, hamlet, abode. ਉਦਾਹਰਨਾ: 1. ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥ Raga Sireeraag 5, Asatpadee 29, 6:3 (P: 73). ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥ Raga Sorath 4, Vaar 27:1 (P: 653). 2. ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥ Raga Aaasaa 1, Vaar 22, Salok, 2, 4:2 (P: 474). ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ ॥ Raga Jaitsaree 5, Vaar 20:4 (P: 710).
|
SGGS Gurmukhi-English Dictionary |
1. village. 2. trace, hamlet, abode.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਉਜੜੇ ਹੋਏ ਪਿੰਡ ਦਾ ਥਾਂ. ਵੈਰਾਨ ਹੋਇਆ ਨਗਰ। 2. ਨਗਰ. ਪਿੰਡ. ਇਸ ਦਾ ਮੂਲ ਫ਼ਾਰਸੀ ਦੇਹ ਹੈ. “ਉਜੜ ਥੇਹੁ ਵਸਾਇਓ.” (ਸ੍ਰੀ ਮਃ ੫ ਪੈਪਾਇ) ਵਿਕਾਰਾਂ ਦਾ ਤਬਾਹ ਕੀਤਾ ਸ਼ਰੀਰਨਗਰ, ਸ਼ੁਭਗੁਣਾਂ ਨਾਲ ਆਬਾਦ ਕੀਤਾ ਹੈ. “ਗੁਰਿ ਸਚੈ ਬਧਾ ਥੇਹੁ.” (ਮਃ ੪ ਵਾਰ ਸੋਰ) “ਮਾਲੁ ਖਜਾਨਾ ਥੇਹੁ ਘਰੁ.” (ਗਉ ਮਃ ੫) 3. ਅਸਥਾਨ. ਠਿਕਾਣਾ. “ਨਿਹਚਲੁ ਤੁਧ ਥੇਹੁ.” (ਵਾਰ ਜੈਤ) 4. ਸ੍ਥਿਤਿ. ਕ਼ਾਇਮੀ. “ਚਾਰ ਦਿਹਾੜੈ ਥੇਹੁ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|