Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaaṫ⒤. 1. ਦਿਤੀ ਹੋਈ ਵਸਤੂ/ਪਦਾਰਥ। 2. ਦਾਨ, ਬਖਸ਼ਿਸ਼। 3. ਦਾਨ ਦੇਣ ਯੋਗ ਵਸਤੂ। 4. ਦਾਨ, ਖੈਰਾਇਤ ਵਜੋਂ ਅਥਵਾ ਪੁੰਨ ਵਜੋਂ ਕੁਝ ਦੇਣਾ। 1. given thing, bounty. 2. alms, gift. 3. gift, worth giving thing. 4. to gift, to alms. ਉਦਾਹਰਨਾ: 1. ਗਾਵੈ ਕੋ ਦਾਤਿ ਜਾਣੈ ਨੀਸਾਣੁ ॥ Japujee, Guru Nanak Dev, 3:2 (P: 1). ਸਚੇ ਸਚੀ ਦਾਤਿ ਦੇਹਿ ਦਇਆਲੁ ਹੈ ॥ Raga Aaasaa 1, Asatpadee 21, 7:1 (P: 422). ਦਾਤਿ ਪਿਆਰੀ ਵਿਸਰਿਆ ਦਾਤਾਰਾ ॥ Raga Dhanaasaree 5, 22, 2:3 (P: 676). ਉਦਾਹਰਨ: ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ ॥ (ਉਪਦੇਸ਼ ਰੂਪੀ ਦਾਤ). Raga Maaroo 3, Solhaa 1, 14:3 (P: 1044). 2. ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ Japujee, Guru Nanak Dev, 4:2 (P: 2). ਨਾਨਕ ਨਦਰੀ ਕਰਮੀ ਦਾਤਿ ॥ Japujee, Guru Nanak Dev, 24:16 (P: 5). ਏਹਿ ਭਿ ਦਾਤਿ ਤੇਰੀ ਦਾਤਾਰ ॥ Japujee, Guru Nanak Dev, 25:9 (P: 5). ਦਾਤਿ ਕਰਹੁ ਮੇਰਾ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥ Raga Maajh 5, 34, 2:3 (P: 104). ਸਭਨਾ ਦਾਤਾ ਏਕੁ ਤੂੰ ਮਾਣਸਿ ਦਾਤਿ ਨ ਹੋਇ ॥ Raga Sorath 1, 1, 2:2 (P: 595). 3. ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥ Raga Sireeraag 3, 50, 3:2 (P: 33). 4. ਪੁਰਬੀ ਨਾਵੈ ਵਰਨਾਂ ਕੀ ਦਾਤਿ ॥ (ਵਰਣਾਂ ਅਨੁਸਾਰ ਜੋ ਦਾਨ ਲਿਖਿਆ ਹੈ, ਉਹ ਵਿੱਧੀ ਅਨੁਸਾਰ ਕਰੇ). Raga Basant 1, 3, 2:3 (P: 1169).
|
SGGS Gurmukhi-English Dictionary |
1. given thing, bounty. 2. alms, gift. 3. gift, worth giving thing. 4. to gift, to alms.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਦਿੱਤੀ ਹੋਈ ਵਸਤੁ. “ਦਾਤਿ ਪਿਆਰੀ, ਵਿਸਰਿਆ ਦਾਤਾਰਾ.” (ਧਨਾ ਮਃ ੫) 2. ਦਾਤਵ੍ਯ. ਦਾਨ ਕਰਨ ਯੋਗ੍ਯ ਵਸਤੁ. “ਦੇਵਣ ਵਾਲੇ ਕੈ ਹਥਿ ਦਾਤਿ ਹੈ.” (ਸ੍ਰੀ ਮਃ ੩) 3. ਦੇਖੋ- ਦਾਤਾ. ਦਾਨੀ. “ਮਾਣਸ ਦਾਤਿ ਨ ਹੋਵਈ, ਤੂੰ ਦਾਤਾ ਸਾਰਾ.” (ਮਾਰੂ ਅ: ਮਃ ੧) ਮਨੁੱਖ ਦਾਤ੍ਰਿ (ਦਾਤਾ) ਨਹੀਂ ਹੋ ਸਕਦਾ, ਤੂੰ ਪੂਰਣ ਦਾਤਾ ਹੈਂ। 4. ਦਾਨ. ਬਖ਼ਸ਼ਿਸ਼. “ਦਾਤਿ ਖਸਮ ਕੀ ਪੂਰੀ ਹੋਈ.” (ਸੂਹੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|