Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋaas. 1. ਸੇਵਕ। 2. ਗੁਲਾਮ। 3. ਭਾਵ ਵੈਰੀ, ਭਾਰਤ ਦੇ ਪ੍ਰਾਚੀਨ ਵਸਨੀਕ ਜਿੰਨ੍ਹਾਂ ਨੂੰ ਆਰੀਆਂ ਨੇ ਵੇਦਾਂ ਵਿਚ ਦਾਸ ਕਿਹਾ ਹੈ ਤੇ ਜਿੰਨ੍ਹਾਂ ਨੂੰ ਉਹ ਆਪਣੇ ਵੈਰੀ ਸਮਝਦੇ ਸਨ। 4. ਭਗਤ। 1. servants, devotees. 2. slaves. 3. enemies. 4. devotees. ਉਦਾਹਰਨਾ: 1. ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥ Raga Sireeraag 4, Vaar 20:4 (P: 91). 2. ਪ੍ਰਣਵਤਿ ਨਾਨਕ ਹਮ ਤਾ ਕੇ ਦਾਸ ॥ Raga Gaurhee 1, Asatpadee 8, 9:2 (P: 224). 3. ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥ Raga Kedaaraa 5, 2, 1:2 (P: 1119). 4. ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ ॥ Raga Saarang, Naamdev, 2, 2:1 (P: 1253).
|
SGGS Gurmukhi-English Dictionary |
1. humble servants, devotees. 2. slaves. 3. enemies. 4. devotees.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. slave, thrall, bondsman; disciple, flower; a tam used for self expressing humility or obedience.
|
Mahan Kosh Encyclopedia |
ਸੰ. दाश्. ਧਾ. ਸੇਵਾ ਕਰਨਾ, ਭੇਟਾ ਅਰਪਣਾ। 2. ਸੰ. दास्. ਧਾ. ਦੇਣਾ, ਨੁਕ਼ਸਾਨ ਪੁਚਾਉਣਾ। 3. ਨਾਮ/n. ਸੇਵਕ. “ਦਾਸ ਅਪਨੇ ਕੋ ਤੂ ਵਿਸਰਹਿ ਨਾਹੀ.” (ਸੋਰ ਮਃ ੫) {1126} 4. ਉਪਾਸਕ. ਪੂਜਕ. “ਦਾਸਹਿ ਏਕੁ ਨਿਹਾਰਿਆ.” (ਬਾਵਨ) 5. ਨੌਕਰ। 6. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. “ਅਬ ਰਾਖਹੁ ਦਾਸ ਭਾਟ ਕੀ ਲਾਜ.” (ਸਵੈਯੇ ਮਃ ੪ ਕੇ) 7. ਲਾਲ ਸਿੰਘ ਕਵਿ ਦੀ ਛਾਪ. ਦੇਖੋ- ਲਾਲ ਸਿੰਘ 3। 8. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ- ਰਾਮਦਾਸ 9। 9. ਰਾਖਸ. ਦਸ੍ਯੁ. “ਪੰਚ ਦਾਸ ਤੀਨਿ ਦੋਖੀ.” (ਕੇਦਾ ਮਃ ੫) 10. ਗ਼ੁਲਾਮ. ਮੁੱਲ ਲੀਤਾ ਨੌਕਰ. “ਦਾਸਾ ਕਾ ਦਾਸ ਵਿਰਲਾ ਕੋਈ ਹੋਇ.” (ਬਸੰ ਮਃ ੩) 11. ਮਾਹੀਗੀਰ. ਧੀਵਰ. “ਦਾਸ ਜਾਲਪਾਨ ਹੈ.” (ਨਾਪ੍ਰ). Footnotes: {1126} ਮਨੁ ਨੇ ਅੱਠਵੇਂ ਅਧ੍ਯਾਯ ਦੇ ਚਾਰ ਸੌ ਪੰਦ੍ਰਵੇਂ ਸਲੋਕ ਵਿੱਚ ਸੱਤ ਪ੍ਰਕਾਰ ਦੇ ਦਾਸ ਲਿਖੇ ਹਨ: {1875} ध्वजा हृतो भक्त दासो गृहजः क्रीत दृत्रमौ। पैत्रिको दराड दृासञ्च सप्तैते दास योनयः॥ ਜੰਗ ਵਿੱਚ ਜਿੱਤਿਆ, ਹਿੱਸੇ ਵਿੱਚ ਆਇਆ, ਦਾਸੀ ਦਾ ਪੁੱਤ, ਮੁੱਲ ਲੀਤਾ, ਦਾਜ (ਦਹੇਜ) ਵਿੱਚ ਆਇਆ, ਪੁਸ਼ਤੈਨੀ ਗ਼ੁਲਾਮ ਅਤੇ ਜੁਰਮਾਨੇ ਦੇ ਬਦਲੇ ਹੋਯਾ ਦਾਸ, ਇਹ ਸੱਤ ਤਰਾਂ ਦੇ ਦਾਸ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|