Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋeepak. 1. ਦੀਵਾ। 2. ਇਕ ਰਾਗ। 1. lamp. 2. one of musical melody. ਉਦਾਹਰਨਾ: 1. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ Raga Dhanaasaree 1, Sohlay, 3, 1:1 (P: 172). 2. ਪੁਨਿ ਆਈ ਦੀਪਕ ਕੀ ਬਾਰੀ ॥ Raagmaalaa 1:34 (P: 1430).
|
SGGS Gurmukhi-English Dictionary |
1. lamp. 2. one of musical melodies.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. lamp.
|
Mahan Kosh Encyclopedia |
ਨਾਮ/n. ਦੀਵਾ. “ਦੀਪਕ ਪਤੰਗ ਮਾਇਆ ਕੇ ਛੇਦੇ.” (ਭੈਰ ਕਬੀਰ) 2. ਭਾਵ- ਗ੍ਯਾਨ. “ਅੰਧਲੇ ਦੀਪਕ ਦੇਇ.” (ਆਸਾ ਮਃ ੧) ਦੇਖੋ- ਤੇਲ। 3. ਇੱਕ ਸ਼ਬਦਾਲੰਕਾਰ. ਉਪਮੇਯ ਅਤੇ ਉਪਮਾਨਾਂ ਨੂੰ ਜੇ ਇੱਕ ਹੀ ਪਦ ਪ੍ਰਕਾਸ਼ੇ, ਅਥਵਾ- ਅਨੇਕ ਕ੍ਰਿਯਾ ਦਾ ਇੱਕ ਹੀ ਕਾਰਕ ਵਰਣਨ ਕਰੀਏ, ਤਦ “ਦੀਪਕ” ਅਲੰਕਾਰ ਹੁੰਦਾ ਹੈ. ਉਦਾਹਰਣ- ਸੁਰ ਤਾਰ ਹੀ ਤੇ ਗੀਤ ਚਿਤ੍ਰਿਤ ਕਰੇ ਤੇ ਭੀਤਿ ਸਾਚ ਕੀ ਮਿਤਾਈ ਮੀਤ ਜੋਧਾ ਜੁਟੇ ਜੰਗ ਤੇ, ਅੰਜਨ ਦਿਯੇ ਤੇ ਦ੍ਰਿਗ ਮ੍ਰਿਗ ਸਿਖਲਾਯੇ ਖੇਲ ਫੂਲ ਸ੍ਰਿਗ ਸੌਰਭ ਸੁ ਮੰਦਿਰ ਉਤੰਗ ਤੇ, ਵਾਰਿਧਿ ਤਰੰਗਨ ਤੇ ਅੰਗਨਾ ਸੁ ਅੰਗਨ ਤੇ ਵਿਦੁ੍ਰਮ ਸੁਰੰਗਨ ਤੇ ਪਟ ਚਢੇ ਰੰਗ ਤੇ, ਸਤੀ ਸਤ ਹੀ ਤੇ ਜਤੀ ਜਤ ਤੇ ਟਹਲ ਸਿੰਘ ਮਾਨੁਸ਼ ਸੁਮਤਿ ਯੁਤ ਸੋਭਤ ਸੁਸੰਗ ਤੇ. (ਅਲੰਕਾਰ ਸਾਗਰਸੁਧਾ) ਇਸ ਉਦਾਹਰਣ ਵਿੱਚ ਮਾਨੁਸ਼ ਉਪਮੇਯ ਅਤੇ ਸਾਰੇ ਉਪਮਾਨਾਂ ਨੂੰ ਇੱਕ “ਸੋਭਤ” ਪਦ ਨੇ ਪ੍ਰਕਾਸ਼ ਕੀਤਾ. ਇਸ ਅਲੰਕਾਰ ਦੇ ਵਿਦ੍ਵਾਨਾਂ ਨੇ ਚਾਰ ਭੇਦ ਹੋਰ ਥਾਪੇ ਹਨ, ਅਰਥਾਤ- ਕਾਰਕ ਦੀਪਕ, ਮਾਲਾ ਦੀਪਕ, ਆਵ੍ਰਿੱਤਿਦੀਪਕ ਅਤੇ ਦੇਹਲੀ ਦੀਪਕ. (ਅ) ਅਨੇਕ ਕ੍ਰਿਯਾ ਲਈ ਜੇ ਕਰਤਾ ਦਾ ਨਾਮ ਇੱਕ ਵਾਰ ਹੀ ਵਰਣਨ ਕਰੀਏ, ਅਥਵਾ- ਇੱਕੋ ਕਾਰਕ ਕਹੀਏ, ਤਦ “ਕਾਰਕ ਦੀਪਕ” ਹੈ. ਉਦਾਹਰਣ- ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ, ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ, ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ, ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ, ਜਿਸ ਨੋ ਤਿਲੁ ਨ ਤਮਾਏ. (ਮਃ ੪ ਵਾਰ ਬਿਹਾ) ਇਸ ਪਉੜੀ ਵਿੱਚ ਅਨੇਕ ਕ੍ਰਿਯਾ ਦਾ ਕਰਤਾ “ਹਰਿ ਕਰਤਾ” ਇੱਕੋ ਲਿਖਿਆ ਹੈ. (ੲ) ਪਹਿਲੇ ਕਹੀਹੋਈ ਵਸਤੁ ਜੇ ਪਿਛਲੀ ਵਸਤੁ ਦੀ ਸਹਾਇਤਾ ਕਰਨ ਵਾਲੀ ਯਥਾਕ੍ਰਮ ਕਹੀਜਾਵੇ, ਤਦ “ਮਾਲਾ ਦੀਪਕ” ਅਲੰਕਾਰ ਹੈ. ਉਦਾਹਰਣ- ਗੁਰੁਸੇਵਾ ਮਨ ਕਰਤੀ ਨਿਰਮਲ, ਨਿਰਮਲ ਮਨ ਤੇ ਗ੍ਯਾਨ, ਗ੍ਯਾਨ ਭਏ ਆਤਮਸੁਖ ਪਾਵੈ, ਜਾਂਤੇ ਸਭ ਦੁਖ ਹਾਨ. (ਸ) ਬਾਰ ਬਾਰ ਪਦ ਅਥਵਾ- ਅਰਥ ਪ੍ਰਕਾਸ਼ੇ, ਬਿਹ “ਆਵ੍ਰਿੱਤਿ ਦੀਪਕ” ਦਾ ਰੂਪ ਹੈ. ਇਸ ਦੇ ਦੋ ਭੇਦ ਹਨ- ਪਦਾਵ੍ਰਿੱਤਿ ਅਤੇ ਅਰਥਾਵ੍ਰਿੱਤਿ. ਜੇ ਬਾਰ ਬਾਰ ਪਦ ਪ੍ਰਕਾਸ਼ੇ ਤਦ ਪਦਾਵ੍ਰਿੱਤਿ ਹੈ, ਯਥਾ- ਹਰਿਧਨ ਜਾਪ ਹਰਿਧਨ ਤਾਪ ਹਰਿਧਨ ਭੋਜਨ ਭਾਇਆ. (ਗੂਜ ਮਃ ੫) ਹਰਿ ਮੇਰਾ ਸਿੰਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪ ਹਰਿ ਮੇਰਾ ਭਾਈ. (ਗੂਜ ਮਃ ੩) ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ. (ਸੋਰ ਮਃ ੫) ਪੰਡਿਤ ਜਨ ਮਾਤੇ ਪੜ੍ਹਿ ਪੁਰਾਨ, ਜੋਗੀ ਮਾਤੇ ਜੋਗ ਧਿਆਨ, ਸੰਨਿਆਸੀ ਮਾਤੇ ਅਹੰਮੇਵ, ਤਪਸੀ ਮਾਤੇ ਤਪ ਕੈ ਭੇਵ, ਸਭ ਮਦ ਮਾਤੇ ਕੋਊ ਨ ਜਾਗ, ਸੰਗ ਹੀ ਚੋਰ ਘਰੁ ਮੁਸਨਲਾਗ. (ਬਸੰ ਕਬੀਰ) ਜੇ ਪਦ ਭਿੰਨ ਹੋਣ, ਪਰ ਅਰਥ ਇੱਕੋ ਹੋਵੇ ਤਦ “ਅਰਥਾਵ੍ਰਿੱਤਿ” ਦੀਪਕ ਹੈ. ਯਥਾ- ਨਾਕੋ ਮੇਰਾ ਦੁਸਮਨ ਰਹਿਆ, ਨਾ ਹਮ ਕਿਸ ਕੇ ਬੈਰਾਈ, ××× ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ. (ਧਨਾ ਮਃ ੫) ਆਪਿ ਪਵਿਤੁ ਪਾਵਨ ਸਭਿ ਕੀਨੇ, ਰਾਮਰਸਾਇਣੁ ਰਸਨਾ ਚੀਨੇ. (ਭੈਰ ਮਃ ੫) ਸੁਸਾ ਅਵਾਸ ਗਏ ਸੁਖਰਾਸੀ, ਮਿਲੀ ਸੋਦਰੀ ਹਿਤ ਸੋਂ. (ਨਾਪ੍ਰ) ਪੇਖ ਛਬਿ ਦੇਖ ਦੁਤਿ ਨਾਰਿ ਸੁਰ ਲੋਭਹੀਂ. (ਕਲਕੀ) ਉੱਪਰਲੇ ਉਦਾਹਰਣਾਂ ਵਿੱਚ ਭਿੰਨ ਪਦਾਂ ਕਰਕੇ ਇੱਕੋ ਅਰਥ ਪ੍ਰਗਟ ਹੁੰਦਾ ਹੈ. (ਹ) ਜੇ ਇੱਕ ਹੀ ਪਦ ਪਿਛਲੇ ਅਤੇ ਅਗਲੇ ਪਦ ਨੂੰ ਪ੍ਰਕਾਸ਼ੇ, ਤਦ “ਦੇਹਲੀ ਦੀਪ” ਹੁੰਦਾ ਹੈ, ਜਿਵੇਂ- ਦੀਵਾ ਦੇਹਲੀ ਪੁਰ ਰੱਖਿਆ ਅੰਦਰ ਅਤੇ ਬਾਹਰ ਪ੍ਰਕਾਸ਼ ਕਰਦਾ ਹੈ. ਉਦਾਹਰਣ- ਪ੍ਰਭੁ ਕੀਜੈ ਕ੍ਰਿਪਾ ਨਿਧਾਨ ਹਮ ਹਰਿਗੁਣ ਗਾਵਹਿਗੇ. (ਕਲਿ ਮਃ ੪) ਇੱਥੇ “ਕ੍ਰਿਪਾ” ਪਦ ਕੀਜੈ ਅਤੇ ਨਿਧਾਨ ਦੋਹਾਂ ਨਾਲ ਸੰਬੰਧ ਰਖਦਾ ਹੈ, ਯਥਾ- ਕੀਜੈ ਕ੍ਰਿਪਾ, ਕ੍ਰਿਪਾਨਿਧਾਨ। 4. ਕਾਮਦੇਵ. ਮਨਮਥ। 5. ਕੇਸਰ। 6. ਭੁੱਖ ਨੂੰ ਤੇਜ਼ ਕਰਨ ਵਾਲਾ ਪਦਾਰਥ। 7. ਬਾਜ਼ ਪੰਛੀ। 8. ਹਨੁਮਤ ਦੇ ਮਤ ਅਨੁਸਾਰ ਛੀ ਪ੍ਰਧਾਨ ਰਾਗਾਂ ਵਿੱਚੋਂ ਇੱਕ ਰਾਗ, ਜੋ ਪੂਰਬੀ ਠਾਟ ਦਾ ਹੈ. ਆਰੋਹੀ ਵਿੱਚ ਰਿਸ਼ਭ ਅਤੇ ਅਵਰੋਹੀ ਵਿੱਚ ਨਿਸ਼ਾਦ ਵਰਜਿਤ ਹੈ. ਇਸਦਾ ਗ੍ਰਹ ਸੁਰ ਸ਼ੜਜ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਰ ਹੈ. ਕਈ ਸੰਗੀਤ ਗ੍ਰੰਥਾਂ ਵਿੱਚ ਦੀਪਕ ਨੂੰ ਕਲ੍ਯਾਣ ਠਾਟ ਦਾ ਦੱਸਕੇ ਨਿਸ਼ਾਦ ਵਰਜਿਤ ਸੁਰ ਲਿਖਿਆ ਹੈ. ਸੰਗੀਤ ਪਾਰਿਜਾਤ ਵਿੱਚ ਇਸਨੂੰ ਭੈਰਵ ਠਾਟ ਦਾ ਮੰਨਿਆ ਹੈ ਅਤੇ ਮੱਧਮ ਨਿਸ਼ਾਦ ਦੋਵੇਂ ਵਰਜਿਤ ਲਿਖੇ ਹਨ। 9. ਵਿ. ਪ੍ਰਕਾਸ਼ਕ. ਉਜਾਲਾ. ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|