Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋurgaa. ‘ਦੁਰਗ’ ਦੈਂਤ ਨੂੰ ਮਾਰਨ ਵਾਲੀ ਦੇਵੀ। Durga - the godess which killed the monster. ਉਦਾਹਰਨ: ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥ Raga Bhairo, Kabir, Asatpadee 2, 1:3 (P: 1162).
|
Mahan Kosh Encyclopedia |
ਦੁਰਗ ਦੈਤ ਦੇ ਮਾਰਨ ਵਾਲੀ ਦੇਵੀ (ਦੁਗਰਾ). ਦੇਖੋ- ਦੁਰਗ 3. “ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ.” (ਚੰਡੀ ੩) “ਦੁਰਗਾ ਕੋਟਿ ਜਾਕੈ ਮਰਦਨ ਕਰੈ.” (ਭੈਰ ਅ: ਕਬੀਰ) 2. ਦੁਰਗ ਅਥਵਾ- ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. “ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ॥” (ਚੰਡੀ ੩) 3. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। 4. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ. ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। 5. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ। 6. ਬਿਲਾਵਲ ਠਾਟ ਦੀ ਇੱਕ ਔੜਵ ਰਾਗਿਣੀ, ਜਿਸ ਵਿੱਚ ਗਾਂਧਾਰ ਅਤੇ ਨਿਸ਼ਾਦ ਵਰਜਿਤ ਹਨ. ਵਾਦੀ ਸੁਰ ਮੱਧਮ ਹੈ. ਰਿਸ਼ਭ ਅਤੇ ਪੰਚਮ ਦੀ ਸੰਗਤਿ ਰਹਿੰਦੀ ਹੈ. ਗਾਉਣ ਦਾ ਵੇਲਾ ਦੋ ਪਹਰ ਹੈ. ਇਸ ਦਾ ਨਾਮ “ਸ਼ੁੱਧ ਸਾਵੇਰੀ” ਭੀ ਲਿਖਿਆ ਹੈ. ਕਈ ਗ੍ਰੰਥਾਂ ਨੇ ਦੁਰਗਾ ਨੂੰ ਕਮਾਚ ਠਾਟ ਦੀ ਮੰਨਕੇ ਰਿਸ਼ਭ ਪੰਚਮ ਵਰਜਿਤ ਲਿਖੇ ਹਨ ਅਤੇ ਵਾਦੀ ਸੁਰ ਗਾਂਧਾਰ ਠਹਿਰਾਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|