Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋé-u. 1. ਦਿੱਤਾ ਹੈ। 2. ਪ੍ਰਮਾਤਮਾ, ਹਰੀ ਰੂਪ। 3. ਦੇਵਤਾ। 4. ਜਿੰਨ, ਭੂਤ। 1. has been given; give; surrender. 2. God, the Lord. 3. diety, divinity. 4. ghost, evil spirit. ਉਦਾਹਰਨਾ: 1. ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥ Raga Maajh 1, Vaar 27ਸ, 2, 1:2 (P: 150). ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ ॥ Raga Gaurhee 5, 167, 1:3 (P: 217). ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨੑ ਕਉ ਦੇਉ ॥ (ਅਰਪਨ ਕਰਦਾ ਹਾਂ). Raga Goojree 3, Vaar 17ਸ, 3, 1:6 (P: 515). 2. ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥ (ਤਿੰਨਾ ਲੋਕਾਂ ਨੂੰ ਉਜਲ ਕਰਨਾ/ਰੌਸ਼ਨੀ ਦੇਣ ਵਾਲਾ ਭਾਵ ਪ੍ਰਮਾਤਮਾ). Raga Gaurhee, Kabir, 28, 3:2 (P: 329). 3. ਸਤਿਗੁਰੁ ਜਾਗਤਾ ਹੈ ਦੇਉ ॥ (ਜਿਊਂਦਾ ਜਾਗਦਾ ਦੇਵਤਾ). Raga Aaasaa, Kabir, 14, 1:2 (P: 479). ਐਸੇ ਹੀ ਠਗ ਦੇਉ ਬਖਾਨੈ ॥ (ਠਗਾਂ ਦਾ ਦੇਵਤਾ/ਗੁਰੂ). Raga Aaasaa, Naamdev, 4, 2:2 (P: 486). ਉਦਾਹਰਨ: ਜੇ ਓਹੁ ਦੇਉ ਤ ਓਹੁ ਭੀ ਦੇਵਾ ॥ Raga Goojree, Naamdev, 1, 4:3 (P: 525). ਗੁਰੁ ਮੇਰਾ ਦੇਉ ਅਲਖ ਅਭੇਉ ॥ (ਦੇਵਤਾ, ਪੂਜਨੀਕ). Raga Gond 5, 9, 1:3 (P: 864). 4. ਹਰਿ ਸਿਮਰਤ ਦੈਤ ਦੇਉ ਨ ਪੋਹੈ ॥ Raga Bhairo 5, 49, 2:2 (P: 1150).
|
SGGS Gurmukhi-English Dictionary |
1. given/ instructed by. 2. God. 3. deity, divinity. 4. ghost, evil spirit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਦੇਵ. ਨਾਮ/n. ਦੇਵਤਾ. “ਸਤਿਗੁਰੁ ਜਾਗਤਾ ਹੈ ਦੇਉ.” (ਆਸਾ ਕਬੀਰ) “ਸਤਿਗੁਰੁ ਦੋਉ ਪਰਤਖਿ ਹਰਿਮੂਰਤਿ.” (ਮਲਾ ਮਃ ੪) 2. ਪਾਰਬ੍ਰਹਮ. ਕਰਤਾਰ. “ਸੋਈ ਨਿਰੰਜਨਦੇਉ.” (ਵਾਰ ਆਸਾ) 3. ਦੇਓ. ਦੋਵੇ. “ਦੋਉ ਸੂਹਨੀ ਸਾਧੁ ਕੈ.” (ਬਿਲਾ ਮਃ ੫) 4. ਫ਼ਾ. [دیو] ਦੇਵ. ਭੂਤ. ਜਿੰਨ. “ਹਰਿ ਸਿਮਰਤ ਦੈਤ ਦੇਉ ਨ ਪੋਹੈ.” (ਭੈਰ ਮਃ ੫) 5. ਸ਼ੈਤਾਨ. Devil. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|