Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋévgaᴺḋʰaaree. ਮਾਲਕਉਸ ਦੀ ਪੰਜ ਰਾਗਨੀਆਂ ਵਿਚੋਂ ਇਕ। one of the five Ragnis of Rag Malkaus. ਉਦਾਹਰਨ: ਗੋਂਡਕਰੀ ਅਰੁ ਦੇਵਗੰਧਾਰੀ ॥ Raga Raamkalee 1:15 (P: 1430).
|
Mahan Kosh Encyclopedia |
ਇਹ ਬਿਲਾਵਲ ਠਾਟ ਦੀ ਸੰਪੂਰਣ ਰਾਗਿਣੀ ਹੈ. ਸਾਰੇ ਸ਼ੁੱਧ ਸੁਰ ਹਨ. ਸ਼ੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਗਾਂਧਾਰ ਦੁਰਬਲ ਹੋਕੇ ਲਗਦਾ ਹੈ. ਗਾਉਣ ਦਾ ਵੇਲਾ ਚਾਰ ਘੜੀ ਦਿਨ ਚੜ੍ਹੇ ਹੈ. ਆਰੋਹੀ- ਸ਼ ਰ ਮ ਪ ਧ ਸ਼. ਅਵਰੋਹੀ- ਸ਼ ਨ ਧ ਮ ਗ ਰ ਸ਼. ਕਿਤਨਿਆਂ ਨੇ ਦੇਵਗੰਧਾਰੀ ਵਿੱਚ ਸ਼ੜਜ ਪੰਚਮ ਮੱਧਮ ਸ਼ੁੱਧ, ਰਿਸ਼ਭ ਗਾਂਧਾਰ ਧੈਵਤ ਅਤੇ ਨਿਸ਼ਾਦ ਕੋਮਲ ਮੰਨੇ ਹਨ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਨੰਬਰ ਛੀਵਾਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|