Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ḋʰaar. 1. ਜਲ ਆਦਿ ਦ੍ਰਵ ਪਦਾਰਥ ਦਾ ਵਹਾਉ, ਤਤੀਹਰੀ, ਧਰਾਲ ਧਾਰਾ। 2. ਧਾਰਨ ਕਰਕੇ। 3. ਉਚੀ ਪਹਾੜੀ ਚੋਟੀ, ਉਚੀ ਜਲ ਧਾਰਾ (ਨਿਰਣੈ); ਉਚਾ ਲੰਮਾ ਪਹਾੜੀ ਸਿਲਸਿਲਾ (ਦਰਪਣ)। 4. ਧਾਰਨ ਕਰਕੇ ਭਾਵ ਵਰਗੀ। 5. ਲਹਿਰ, ਪਾਣੀ ਦੀ ਧਾਰਾ। 1. stream. 2. enshrine, holding breath. 3. high range of mountains. 4. like, similar to. 5. stream, wave. ਉਦਾਹਰਨਾ: 1. ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ ॥ Raga Sireeraag, Kabir, 3, 2:2 (P: 92). 2. ਗੁਰੁ ਗੋਵਿੰਦੁ ਸਲਾਹੀਐ ਭਾਈ ਮਨਿ ਤਨਿ ਹਿਰਦੈ ਧਾਰ ॥ Raga Sorath 5, 2, 1:1 (P: 608). ਕਾਹੂ ਪਵਨ ਧਾਰ ਜਾਤ ਬਿਹਾਏ ॥ (ਪਵਨ ਧਾਰਨ ਕਰਦਿਆਂ ਭਾਵ ਪ੍ਰਾਣਾਯਾਮ ਕਰਦਿਆਂ). Raga Raamkalee 5, Asatpadee 3, 4:3 (P: 914). 3. ਨਾ ਜਲੁ ਡੂੰਗਰੁ ਨ ਊਚੀ ਧਾਰ ॥ Raga Malaar 1, Asatpadee 4, 3:3 (P: 1275). 4. ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ ॥ Salok, Kabir, 19:1 (P: 1365). 5. ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ ॥ Salok, Kabir, 136:2 (P: 1371).
|
SGGS Gurmukhi-English Dictionary |
1. stream. 2. enshrine, holding breath. 3. high range of mountains. 4. like, similar to. 5. stream, wave.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. steady flow of liquid, spout jet, stream; mountain ridge or range; sharp edge or sharpness of blade.
|
Mahan Kosh Encyclopedia |
ਦੇਖੋ- ਧਾਰਣ. “ਧਾਰਹੁ ਕਿਰਪਾ ਜਿਸਹਿ ਗੁਸਾਈ.” (ਬਾਵਨ) 2. ਦੇਖੋ- ਧਾੜ. “ਪਰੀ ਧਾਮ ਤਵ ਧਾਰ.” (ਚਰਿਤ੍ਰ ੧੭੦) 3. ਦੇਖੋ- ਧਾਰਾ. ਇਸੇ ਤੋਂ ਗਊ ਆਦਿਕ ਪਸ਼ੂਆਂ ਦੀ ਧਾਰ ਕੱਢਣੀ ਸ਼ਬਦ ਹੈ। 4. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਟੂਣਾ ਮੰਤ੍ਰ ਪੜ੍ਹਕੇ ਸ਼ਰਾਬ, ਤੇਲ, ਜਲ ਆਦਿ ਦੀ ਘਰ ਜਾਂ ਨਗਰ ਦੇ ਚਾਰੇ ਪਾਸੇ ਧਾਰ ਦੇਣੀ. “ਧਾਰ ਭੇਟ ਪੂਜਾ ਏ ਦੈਹੈਂ.” (ਪੰਪ੍ਰ) 5. ਸ਼ਸਤ੍ਰ ਦਾ ਵਾਢ. “ਯਹ ਪ੍ਰੇਮ ਕੋ ਪੰਥ ਕਰਾਰ ਹੈ ਰੇ, ਤਲਵਾਰ ਕੀ ਧਾਰ ਪੈ ਧਾਵਨੋ ਹੈ.” (ਬੋਧ ਕਵਿ) 6. ਸੰ. ਧਾਰ. ਜ਼ੋਰ ਦਾ ਮੀਂਹ। 7. ਵਰਖਾ ਦਾ ਜਲ। 8. ਉਧਾਰ. ਰ਼ਿਣ। 9. ਵਿ. ਗੰਭੀਰ. ਗਹਰਾ. ਡੂੰਘਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|