Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naagar. 1. ਨਗਰ ਵਿਚ ਰਹਿਣ ਵਾਲਾ, ਸ਼ਹਿਰੀ ਭਾਵ ਉਤਮ, ਸਿਆਣਾ। 2. ਸੋਹਣੀ, ਉਤਮ, ਸੁੰਦਰ। 1. sublime Lord, citizen. 2. sublime. ਉਦਾਹਰਨਾ: 1. ਕਰਿ ਕਿਰਪਾ ਉਧਰੁ ਹਰਿ ਨਾਗਰ ॥ (ਉਤਮ/ਸਿਆਣੇ ਹਰਿ). Raga Soohee 3, Asatpadee 2, 1:2 (P: 760). ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥ (ਹੇ ਨਗਰ ਵਾਸੀਓ). Raga Malaar Ravidas, 1, 1:1 (P: 1293). 2. ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥ Salok, Farid, 68:1 (P: 1381).
|
SGGS Gurmukhi-English Dictionary |
1. sublime. 2. sublime God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿ. ਨਗਰ ਦਾ. ਸ਼ਹਰੀ. “ਨਾਗਰ ਜਨਾ! ਮੇਰੀ ਜਾਤਿ ਬਿਖਿਆਤ ਚੰਮਾਰੰ.” (ਮਲਾ ਰਵਿਦਾਸ) 2. ਚਤੁਰ. ਸਭ੍ਯ. ਨਿਪੁਣ. “ਉਧਰੁ ਹਰਿ ਨਾਗਰ!” (ਸੂਹੀ ਅ: ਮਃ ੫) 3. ਨਾਮ/n. ਧਨ੍ਵੰਤਰਿ, ਜੋ ਮਹਾਨ ਚਤੁਰ ਹੈ. “ਕਲਪਤਰੁ ਸਿਖਰਿ ਸੁ ਨਾਗਰ ਨਦੀਚੇ ਨਾਥੰ.” (ਧਨਾ, ਤ੍ਰਿਲੋਚਨ) 4. ਸੁੰਢ. ਸ਼ੁੰਠਿ। 5. ਗੁਜਰਾਤੀ ਬ੍ਰਾਹਮਣਾਂ ਦੀ ਇੱਕ ਜਾਤਿ। 6. ਨ-ਅਗ੍ਰ. ਵਿ. ਜੋ ਵਧਕੇ ਨਹੀਂ. “ਨੈਨ ਨਾਗਰੀ ਕੇ ਹ੍ਵੈ ਨਾਗਰ.” (ਗੁਪ੍ਰਸੂ) ਸੁੰਦਰ ਇਸਤ੍ਰੀ ਦੇ ਨੇਤ੍ਰ ਵਧਕੇ ਨਹੀਂ ਹੋ ਸਕਦੇ, ਭਾਵ- ਘਟੀਆ ਹਨ। 7. ਉੱਤਮ. ਸ਼੍ਰੇਸ਼੍ਠ ਬੋਧਕ ਭੀ ਨਾਗਰ ਸ਼ਬਦ ਆਇਆ ਹੈ. “ਟੂਟੀ ਨਾਗਰ ਲਜੁ.” (ਸ. ਕਬੀਰ) ਉਮਰਰੂਪ ਉੱਤਮ ਰੱਸੀ ਟੁੱਟੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|