Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naanak. ਗੁਰੂ ਨਾਨਕ (1469-1528), ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਬਾਣੀ ਵਿਚ ਵਰਤਿਆ ਗਿਆ ਸਿੱਖਾਂ ਦੇ ਗੁਰੂ ਸਾਹਿਬਾਨ ਦਾ ਕਾਵਿ-ਉਪਨਾਮ। first Guru of the Sikhs. ਉਦਾਹਰਨ: ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ Japujee, Guru Nanak Dev, 1:2 (P: 1).
|
SGGS Gurmukhi-English Dictionary |
Guru Nanak Dev, the first Guru of the Sikhs.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. Guru Nanak Dev (1469-1539), the founder of Sikhism, nom de plume of the first five and the ninth Sikh Gurus.
|
Mahan Kosh Encyclopedia |
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ- ਨਹੀਂ ਹੈ ਅਨੇਕਤ੍ਵ ਜਿਸ ਵਿੱਚ (ਅਦ੍ਵੈਤਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੁਨਾਨਕਪ੍ਰਕਾਸ਼ ਵਿੱਚ ਅਰਥ ਕੀਤਾ ਹੈ- ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ, ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ ਭਯੋ “ਅਨ ਅਕ” ਚਾਰ ਵਰਣ ਸੁਕੀਨ ਹੈ, ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ ਜਾਹਿਂ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ, ਐਸੋ ਇਹ ਨਾਨਕ ਕੇ ਨਾਮ ਕੋ ਅਰਥ ਚੀਨ ਸੱਚਿਦ ਅਨੰਦ ਨਿਤ ਭਗਤ ਅਧੀਨ ਹੈ.{1228} ਦੇਖੋ- ਨਾਨਕਦੇਵ ਸਤਿਗੁਰੂ। 2. ਸ਼੍ਰੀ ਗੁਰੂ ਨਾਨਕਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤਕ, ਜਿਨ੍ਹਾਂ ਦੀ “ਨਾਨਕ” ਸੰਗ੍ਯਾ ਹੈ। 3. ਵਿ. ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। 4. ਨਾਮ/n. ਨਾਨੇ ਦਾ ਵੰਸ਼. “ਨਾਨਕ ਦਾਦਕ ਨਾਉ ਨ ਕੋਈ.” (ਭਾਗੁ). Footnotes: {1228} कं (सुखं) तद्विरुद्धम् अकं (दुःख), न अकं विद्यते, यस्य सोऽनकः नाऽपरः पुमाँश्चासौ अनक इति नानाकः
Mahan Kosh data provided by Bhai Baljinder Singh (RaraSahib Wale);
See https://www.ik13.com
|
|