| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Naar⒤. 1. ਪਤਨੀ, ਇਸਤ੍ਰੀ। 2. ਇਸਤ੍ਰੀ, ਜਨਾਨੀ, ਔਰਤ। 3. ਪਾਣੀ। 4. ਸੁਆਨੀ। 5. ਨਲਕੀ, ਨਾਲ। 6. ਭਾਵ ਮਾਇਆ। 7. ਭਾਵ ਦੇਹ, ਸਰੀਰ। 1. wife, better-half. 2. woman. 3. water. 4. house-hold lady. 5. shuttle. 6. viz., illusion. 7. viz., human body. ਉਦਾਹਰਨਾ:
 1.  ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥ Raga Sireeraag 1, Asatpadee 2, 1:1 (P: 54).
 ਬੰਧਨ ਸੁਤ ਕੰਨਿਆ ਅਰੁ ਨਾਰਿ ॥ Raga Aaasaa 1, Asatpadee 10, 2:2 (P: 416).
 2.  ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥ Raga Sireeraag 4, Vaar 19ਸ, 3, 1:3 (P: 90).
 ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥ Raga Gaurhee 4, Vaar 27:2 (P: 315).
 ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ Raga Raamkalee 1, 9, 3:1 (P: 879).
 3.  ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥ Raga Gaurhee, Kabir, 69, 2:1 (P: 338).
 4.  ਗ੍ਰਿਹ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥ Raga Soohee 5, 4, 1:1 (P: 737).
 5.  ਤੁਰੀ ਨਾਰਿ ਕੀ ਛੋਡੀ ਬਾਤਾ ॥ Raga Gond, Kabir, 6, 2:1 (P: 871).
 6.  ਖਸਮੁ ਮਰੈ ਤਉ ਨਾਰਿ ਨ ਰੋਵੈ ॥ Raga Gond, Kabir, 7, 1:1 (P: 871).
 7.  ਸੰਗੀ ਜੋਗੀ ਨਾਰਿ ਲਪਟਾਣੀ ॥ (ਦੇਹ ਜੀਵ ਆਤਮਾ (ਜੋਗੀ) ਨੂੰ ਸੰਗੀ ਬਣਾ ਉਸ ਨਾਲ ਲਿਪਟੀ ਹੈ). Raga Maaroo 5, Solhaa 2, 1:1 (P: 1072).
 | 
 
 | SGGS Gurmukhi-English Dictionary |  | 1. wife. 2. woman. 3. i.e., human body. 4. water. 5. shuttle. 6. mammon. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. ਨਾਲ. ਨਲਕੀ. “ਤੁਰੀ ਨਾਰਿ ਕੀ ਛੋਡੀ ਬਾਤਾ.” (ਗੌਂਡ ਕਬੀਰ) ਬੁਰਛ (ਕੁੱਚ) ਅਤੇ ਨਾਲ ਦੀ ਗੱਲ ਹੀ ਛੱਡਦਿੱਤੀ ਹੈ. ਦੇਖੋ- ਤੁਰੀ। 2. ਸੰ. ਨਾਡੀ. ਨਬਜ਼. ਨਾੜੀ. “ਜਬ ਤਿਹ ਤ੍ਰਿਯ ਕੀ ਨਾਰਿ ਨਿਹਾਰੀ.” (ਚਰਿਤ੍ਰ ੨੮੯) 3. ਦੇਖੋ- ਨਾਰੀ. “ਸੰਗੀ ਜੋਗੀ ਨਾਰਿ ਲਪਟਾਣੀ.” (ਮਾਰੂ ਸੋਲਹੇ ਮਃ ੫) ਇਸ ਥਾਂ ਯੋਗੀ ਤੋਂ ਭਾਵ- ਜੀਵਾਤਮਾ ਹੈ ਅਤੇ ਨਾਰੀ ਤੋਂ ਭਾਵ- ਦੇਹ ਹੈ। 4. ਮਾਇਆ. “ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ.” (ਰਾਮ ਮਃ ੧) 5. ਦੇਖੋ- ਫੂਲਜਈ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |