Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫar. 1. ਪਤੇ। 2. ਖਪਰ। 3. ਚਿਠੀ, ਲਿਖਤ, ਫੁਰਮਾਣ। 1. leaves. 2. begging bowl. 2. order, royal warrant. ਉਦਾਹਰਨ: ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥ Raga Goojree 1, Asatpadee 1, 3:1 (P: 503). 2. ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥ Raga Raamkalee, Kabir, 7, 1:1 (P: 970). 3. ਛਤ੍ਰ ਨ ਪਤ੍ਰ ਨ ਚਉਰ ਨ ਚਾਵਰ ਬਹਤੀ ਜਾਤ ਰਿਦੈ ਨ ਬਿਚਾਰਹੁ ॥ Saw-yay, Guru Arjan Dev, 5:2 (P: 1388).
|
SGGS Gurmukhi-English Dictionary |
1. leaves. 2. begging bowl. 3. order, royal warrant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਬਿਰਛ ਤੋਂ ਪਤਨ (ਡਿਗਣ) ਵਾਲਾ, ਪੱਤਾ. ਦਲ. “ਪਤ੍ਰ ਭੁਰਜੇਣ ਝੜੀਅੰ ਨਹਿ ਜੜੀਅੰ ਪੇਡ.” (ਗਾਥਾ) 2. ਚਿੱਠੀ. ਖ਼ਤ਼. ਪੁਰਾਣੇ ਜ਼ਮਾਨੇ ਤਾੜ ਆਦਿ ਦੇ ਪੱਤਿਆਂ ਪੁਰ ਲਿਖਣ ਦਾ ਰਿਵਾਜ ਸੀ, ਇਸ ਕਰਕੇ ਚਿੱਠੀ ਅਤੇ ਪੱਤਰੇ ਦਾ ਨਾਮ ਪੱਤ੍ਰ ਹੋ ਗਿਆ. “ਪਠ੍ਯੋ ਪਤ੍ਰ ਕਾਸਿਦ ਕੇ ਹਾਥ.” (ਗੁਪ੍ਰਸੂ) 3. ਪੱਤੇ ਜੇਹਾ ਪਤਲਾ ਧਾਤੂ ਦਾ ਟੁਕੜਾ (ਚਾਦਰ). 4. ਪੰਖ. ਪਕ੍ਸ਼. ਖੰਭ। 5. ਸਵਾਰੀ. ਯਾਨ. “ਛਤ੍ਰ ਨ ਪਤ੍ਰ ਨ”. (ਸਵੈਯੇ ਸ਼੍ਰੀ ਮੁਖਵਾਕ ਮਃ ੫) ਨਾ ਛਤ੍ਰ ਨਾ ਸਵਾਰੀ. “ਪਤ੍ਰ ਚਢੇ ਪਰਸੂਨ ਬ੍ਰਸਾਵੈਂ.” (ਗੁਪ੍ਰਸੂ) ਦੇਵਤੇ ਵਿਮਾਨਾ ਤੇ ਚੜ੍ਹੇ ਫੁੱਲ ਵਰਸਾਂਉਂਦੇ ਹਨ। 6. ਤਲਵਾਰ ਦਾ ਫਲ. ਪਿੱਪਲਾ. ਅਸਿਪਤ੍ਰ। 7. ਵਸਤ੍ਰ. “ਉਡ੍ਯੋ ਪੌਨ ਕੇ ਬੇਗ ਸੋਂ ਅਗ੍ਰ ਪਤ੍ਰੰ.” (ਜਨਮੇਜਯ) 8. ਮੋਰਛੜ. ਮੋਰ ਦੇ ਪੰਖਾਂ ਦਾ ਮੁੱਠਾ, ਜੋ ਰਾਜਿਆਂ ਦੇ ਸਿਰ ਪੁਰ ਚੌਰ ਦੀ ਤਰਾਂ ਫੇਰਿਆਜਾਂਦਾ ਹੈ. “ਛਤ੍ਰ ਪਤ੍ਰ ਢਾਰੀਅੰ.” (ਰਾਮਾਵ) 9. ਪੰਛੀ. ਪੰਖੇਰੂ। 10. ਤੀਰ। 11. ਪਾਤ੍ਰ ਦੀ ਥਾਂ ਭੀ ਪਤ੍ਰ ਸ਼ਬਦ ਆਇਆ ਹੈ. “ਭਰੰਤ ਪਤ੍ਰ ਖੇਚਰੀ.” (ਰਾਮਾਵ) ਜੋਗਨੀ ਲਹੂ ਦਾ ਪਾਤ੍ਰ ਭਰਦੀ ਹੈ. “ਪਤ੍ਰ ਕਾ ਕਰਹੁ ਬੀਚਾਰ.” (ਰਾਮ ਕਬੀਰ) ਵਿਚਾਰ ਦਾ ਪਾਤ੍ਰ ਕਰੋ। ੧੦ ਫੁੱਲ ਦੀ ਪੰਖੜੀ (petal). ਦੇਖੋ- ਸਤਪਤ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|