Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paḋ. 1. ਪੈਰ, ਚਰਨ। 2. ਦਰਜਾ, ਸਥਾਨ, ਅਵਸਥਾ। 3. ਰੁਤਬਾ, ਪਚਵੀ, ਹੋਂਦ, ਦਰਜਾ। 1. feet. 2. state, place. 3. existence, being. ਉਦਾਹਰਨਾ: 1. ਸਹਜ ਪਦ ਬਿਮਲ ਨਨ ਏਕ ਪਦ ਗੰਧ ਬਿਨੁਸਹਸ ਤਵ ਗੰਧ ਇਵ ਚਲਤ ਮੋਹੀ ॥ Raga Dhanaasaree 1, Solhaa 3, 2:2 (P: 13). 2. ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥ Raga Sireeraag 3, Asatpadee 23, 6:3 (P: 68). ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥ Raga Sireeraag, Bennee, 1, 5:2 (P: 93). 3. ਮਿਰਤਕ ਪਿੰਡਿ ਪਦ ਮਦ ਨ ਅਹਿਨਿਸਿ ਏਕੁ ਅਗਿਆਨੁ ਸੁ ਨਾਗਾ ॥ Raga Sireeraag, Bennee, 1, 1:2 (P: 93).
|
SGGS Gurmukhi-English Dictionary |
1. feet. 2. state, place. 3. existence, being.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. foot, footstep; word, phrase, verse, stanza, hymn; post, place, rank, station title.
|
Mahan Kosh Encyclopedia |
ਸੰ. पद्. ਧਾ. ਖੜਾ ਰਹਿਣਾ, ਜਾਣਾ, ਪ੍ਰਾਪਤ ਹੋਣਾ, ਮਿਲਣਾ, ਪੈਦਾ ਕਰਨਾ, ਤਰੱਕੀ ਪਾਉਣਾ, ਢੂੰਡਣਾ (ਖੋਜਣਾ). 2. ਨਾਮ/n. ਪੈਰ. ਚਰਨ. “ਸਹਸ ਪਦ ਬਿਮਲ.” (ਸੋਹਿਲਾ) 3. ਚਰਨ ਦਾ ਚਿੰਨ੍ਹ. ਖੋਜ। 4. ਦਰਜਾ. ਰੁਤਬਾ. “ਮਿਰਤਕ ਪਿੰਡਿ ਪਦ ਮਦ ਨਾ, ਅਹਿਨਿਸ ਏਕ ਅਗਿਆਨ ਸੁ ਨਾਗਾ.” (ਸ੍ਰੀ ਬੇਣੀ) “ਖੋਜੈ ਪਦ ਨਿਰਬਾਨਾ.” (ਗਉ ਮਃ ੯) 5. ਸ਼ਬਦ “ਬਾ ਪਦ ਪ੍ਰਿਥਮ ਬਖਾਨਕੈ ਪੁਨ ਨਕਾਰ ਪਦ ਦੇਹੁ.” (ਸਨਾਮਾ) ਬਾ ਸ਼ਬਦ ਪਿੱਛੋਂ ਨ ਦੇਣ ਤੋਂ ਬਾਨ (ਤੀਰ) ਬਣਿਆ। 6. ਛੰਦ ਦਾ ਚਰਣ. ਤੁਕ ਅਥਵਾ- ਤੁਕ ਦਾ ਹਿੱਸਾ। 7. ਪਦ੍ਯ ਕਾਵ੍ਯ. ਛੰਦ. ਜੋ ਕਾਵ੍ਯ ਵਰਣ, ਗੁਣ, ਅਤੇ ਮਾਤ੍ਰਾ ਦੇ ਨਿਯਮ ਵਿੱਚ ਆਜਾਵੇ, ਉਸ ਦੀ ਪਦ ਸੰਗ੍ਯਾ ਹੈ, ਪਰ ਕਵੀਆਂ ਨੇ ਵਿਸ਼ਨੁਪਦ ਦੀ ਥਾਂ ਪਦ ਸ਼ਬਦ ਵਿਸ਼ੇਸ਼ ਵਰਤਿਆ ਹੈ. ਸੂਰਦਾਸ ਆਦਿ ਪ੍ਰਸਿੱਧ ਭਗਤਾਂ ਦੇ ਛੰਦ, ਪਦ ਨਾਮ ਤੋਂ ਪ੍ਰਸਿੱਧ ਹਨ. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਭੀ ਪਦ ਕਹੇਜਾਂਦੇ ਹਨ, ਜੈਸੇ- ਦੁਪਦਾ, ਚਉਪਦਾ, ਅੱਠ ਪਦਾਂ ਦਾ ਸਮੁਦਾਯ ਅਸਟਪਦੀ ਆਦਿ. ਦੇਖੋ- ਗੁਰੁਛੰਦ ਦਿਵਾਕਰ। 8. ਪੁਰਾਣਾਂ ਅਨੁਸਾਰ ਦਾਨ ਦੇ ਅੰਗ- ਵਸਤ੍ਰ, ਗਹਿਣੇ, ਅੰਨ, ਪਾਤ੍ਰ ਆਦਿ ਸਾਮਾਨ. ਦੇਖੋ- ਤੇਰਹਿ ਪਦ। 9. ਮੰਤ੍ਰ. ਜਪ. “ਸੋ ਪਦ ਰਵਹੁ ਜਿ ਬਹੁਰਿ ਨ ਰਵਨਾ.” (ਗਉ ਕਬੀਰ) 10. ਫ਼ਾ. [پد] ਰਕ੍ਸ਼ਾ. ਹ਼ਿਫ਼ਾਜ਼ਤ। 11. ਵਿ. ਰਕ੍ਸ਼ਕ. ਮੁਹ਼ਾਫ਼ਿਜ਼। 12. ਪ੍ਰਦ (ਦੇਣ ਵਾਲਾ) ਦੀ ਥਾਂ ਭੀ ਪਦ ਸ਼ਬਦ ਆਇਆ ਹੈ- “ਜੀਵਨ ਪਦ ਨਾਨਕ ਪ੍ਰਭੁ ਮੇਰਾ.” (ਮਾਰੂ ਮਃ ੫) “ਸਗਲ ਸਿਧਿਪਦੰ.” (ਗੂਜ ਜੈਦੇਵ) ਸਿੱਧਿਪ੍ਰਦ। 13. ਸ਼ਸਤ੍ਰਨਾਮਮਾਲਾ ਵਿੱਚ ਪਿਤ ਸ਼ਬਦ ਦੀ ਥਾਂ ਅਜਾਣ ਲਿਖਾਰੀ ਨੇ ਕਈ ਥਾਂ ਪਦ ਸ਼ਬਦ ਲਿਖ ਦਿੱਤਾ ਹੈ. ਦੇਖੋ- ਅੰਗ 231 ਅਤੇ ਵਿਸ਼ੇਸ਼ ਨਿਰਣਾ “ਰਿਪੁਸਮੁਦ੍ਰ ਪਿਤ ਕਾਨ ਅਰਿ” ਦੀ ਵ੍ਯਾਖ੍ਯਾ ਵਿੱਚ। 14. ਵ੍ਯਾਕਰਣ ਅਨੁਸਾਰ ਕਰਤਾ ਕ੍ਰਿਯਾ ਕਰਮ ਵਾਚਕ ਸ਼ਬਦ.{1335}. Footnotes: {1335} सुप् तिङन्तंपदम् (ਪਾਣਿਨਿ).
Mahan Kosh data provided by Bhai Baljinder Singh (RaraSahib Wale);
See https://www.ik13.com
|
|