Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paḋam. ਕਮਲ। lotus. ਉਦਾਹਰਨ: ਹਰਿ ਜਪਤ ਤੇਊ ਜਲਾ ਪਦਮ ਕਵਲਾਸ ਪਤਿ ਤਾਸ ਸਮਤੁਲਿ ਨਹੀ ਆਨ ਕੋਊ ॥ (ਇਥੇ ਭਾਵ ‘ਚਰਨ ਕਮਲ’). Raga Malaar Ravidas, 2, 1:2 (P: 1293).
|
SGGS Gurmukhi-English Dictionary |
lotus.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. one thousand billion, 1,000,000,000,000. n.m. lotus.
|
Mahan Kosh Encyclopedia |
ਸੰ. पद्म. ਨਾਮ/n. ਕਮਲ. Lotus. (Nelumbium Speciosum). “ਪਦਮ ਨਿਜਾਵਲ ਜਲ ਰਸ ਸੰਗਤਿ.” (ਮਾਰੂ ਮਃ ੧) 2. ਇੱਕ ਸੌ ਨੀਲ ਪ੍ਰਮਾਣ ਗਿਣਤੀ. ੧੦੦੦੦੦੦੦੦੦੦੦੦੦੦੦.{1336} “ਪੈਤਾਲਿਸ ਪਦਮੰ ਅਸੁਰ ਸਜ੍ਯੋ ਕਟਕ ਚਤੁਰੰਗ.” (ਚੰਡੀ ੧) 3. ਸਾਮੁਦ੍ਰਿਕ ਅਨੁਸਾਰ ਚਰਣ ਦੇ ਤਲੇ (ਪਾਤਲੀ) ਅਤੇ ਹੱਥ ਦੀ ਤਲੀ ਦੀ ਇੱਕ ਰੇਖਾ, ਜੋ ਭਾਗ ਦਾ ਚਿੰਨ੍ਹ ਹੈ. ਦੇਖੋ- ਪਦਮੁ। 4. ਵਿਸ਼ਨੁ ਦਾ ਇੱਕ ਸ਼ਸਤ੍ਰ, ਜੋ ਕਮਲ ਦੇ ਆਕਾਰ ਦਾ ਹੈ. ਇਹ ਗਦਾ ਅਤੇ ਗੁਰਜ ਦੀ ਤਰਾਂ ਵੈਰੀ ਉੱਪਰ ਚਲਾਇਆ ਜਾਂਦਾ ਹੈ.{1337} “ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ.” (ਸਵੈਯੇ ਮਃ ੪ ਕੇ) 5. ਹਾਥੀ ਦੀ ਸੁੰਡ ਉੱਪਰ ਦੇ ਡੱਬਖੜੱਬੇ ਦਾਗ਼। 6. ਯੋਗਮਤ ਅਨੁਸਾਰ ਸ਼ਰੀਰ ਦੇ ਅੰਦਰ, ਰਿਦੇ ਮਸਤਕ ਆਦਿ ਸਥਾਨਾਂ ਵਿੱਚ ਕਈ ਕਈ ਪਾਂਖੁੜੀਆਂ ਦੀ ਗਿਣਤੀ ਦੇ ਕਮਲ. ਦੇਖੋ- ਖਟਚਕ੍ਰ। 7. ਇੱਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ- ਨ, ਸ, ਲ, ਗ, ।।।, ।।ऽ, ।, ऽ. ਉਦਾਹਰਹਣ- ਪ੍ਰਭੁ ਧਰਤ ਧ੍ਯਾਨ ਜੋ। ਸ਼ੁਭ ਲਹਿਤ ਗ੍ਯਾਨ ਸੋ.×× (ਅ) ਕਈ ਕਵੀਆਂ ਨੇ ਕਮਲ ਛੰਦ ਦਾ ਹੀ ਨਾਮ ਪਦਮ ਲਿਖਿਆ ਹੈ. ਦੇਖੋ- ਕਮਲ 4। 8. ਸੱਪ ਦੇ ਫਣ ਉੱਪਰ ਸਫੇਦੀ ਮਾਇਲ ਦਾਗ਼। 9. ਪਦਮਾਸਨ ਵਾਸਤੇ ਭੀ ਪਦਮ ਸ਼ਬਦ ਆਇਆ ਹੈ- “ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮ ਅਲੋਇ.” (ਧਨਾ ਮਃ ੧) ਇਹ ਅਲੌਕਿਕ (ਅਣੋਖਾ) ਪਦਮਾਸਨ ਹੈ! 10. ਇੱਕ ਪੌਧਾ, ਜਿਸ ਦਾ ਫਲ ਬੇਰ ਜੇਹਾ ਹੁੰਦਾ ਹੈ. ਕਸ਼ਮੀਰ ਵੱਲ ਇਸ ਨੂੰ ਗਲਾਸ ਆਖਦੇ ਹਨ. ਇਹ ਗਰਮ ਥਾਂ ਨਹੀਂ ਹੁੰਦਾ. Cherry। 11. ਪਦਮਾ (ਲਕ੍ਸ਼ਮੀ) ਵਾਸਤੇ ਭੀ ਪਦਮ ਸ਼ਬਦ ਆਇਆ ਹੈ. ਦੇਖੋ- ਪਦਮ ਕਵਲਾਸ ਪਤਿ. Footnotes: {1336} ਕਈ ਸੰਸਕ੍ਰਿਤ ਗ੍ਰੰਥਾਂ ਵਿੱਚ ਗਿਣਤੀ ਦਾ ਮਤਭੇਦ ਹੈ. ਦੇਖੋ- ਸੰਖ੍ਯਾ ਸ਼ਬਦ. {1337} ਸ਼ਸਤ੍ਰਾਂ ਤੋਂ ਅਜਾਣ ਮੁਸੱਵਰਾਂ ਨੇ ਪਦਮ ਦਾ ਅਰਥ ਕਮਲ ਸਮਝਕੇ ਵਿਸ਼ਨੁ ਦੇ ਹੱਥ ਕੌਲ ਫੁੱਲ ਫੜਾ ਦਿੱਤਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|