Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paanee. ਪਾਣੀ, ਜਲ। water, liquid. ਉਦਾਹਰਨ: ਜਿਉ ਭਏ ਦਾਦੁਰ ਪਾਨੀ ਮਾਹੀ ॥ Raga Gaurhee, Kabir, 5, 1:2 (P: 324). ਪਾਨੀ ਮੈਲਾ ਮਾਟੀ ਗੋਰੀ ॥ (ਭਾਵ ਪਿਤਾ ਦਾ ਵੀਰਜ). Raga Gaurhee, Kabir, 60, 1:1 (P: 336). ਉਦਾਹਰਨ: ਪਾਨੀ ਪਖਾ ਕਹਉ ਤਜਿ ਅਭਿਮਾਨੁ ॥ (ਪਾਣੀ ਪਿਆਉਣ/ਢੋਣ ਦੀ ਸੇਵਾ). Raga Aaasaa 5, 84, 1:3 (P: 391). ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥ (ਭਾਵ ਸ਼ਰਾਬ). Raga Aaasaa, Kabir, 4, 1:1 (P: 476). ਉਦਾਹਰਨ: ਇਸੁ ਪਾਨੀ ਤੇ ਜਿਨਿ ਤੂ ਘਰਿਆ ॥ (ਭਾਵ ਰਕਤ ਬੂੰਦ). Raga Raamkalee 5, Asatpadee 2, 1:1 (P: 913).
|
SGGS Gurmukhi-English Dictionary |
water, liquid.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਪਾਨੀਯ. ਪੀਣ ਯੋਗ੍ਯ ਪਦਾਰਥ. ਜਲ. “ਪਾਨੀ ਮਾਹਿ ਦੇਖੁ ਮੁਖ ਜੈਸਾ.” (ਕਾਨ ਨਾਮਦੇਵ) 2. ਸ਼ਰਾਬ. ਮਦ੍ਯ. “ਇਕਤੁ ਪਤਰਿ ਭਰਿ ਪਾਨੀ.” (ਆਸਾ ਕਬੀਰ) 3. ਭਾਵ- ਮਾਤਾ ਦੀ ਰਜ. “ਪਾਨੀ ਮੈਲਾ ਮਾਟੀ ਗੋਰੀ.” (ਗਉ ਕਬੀਰ) ਇੱਥੇ ਮੈਲਾ ਅਤੇ ਗੋਰੀ ਸ਼ਬਦ ਰਜ ਅਤੇ ਮਣੀ ਦੇ ਰੰਗ ਤੋਂ ਹੈ। 4. ਆਬ. ਚਮਕ. ਜਿਵੇਂ- ਮੋਤੀ ਦਾ ਪਾਨੀ। 5. ਦੂਜੇ ਸ਼ਬਦ ਦੇ ਅੰਤ ਆ ਕੇ ਇਹ ਪੀਣ ਵਾਲਾ ਅਰਥ ਦਿੰਦਾ ਹੈ, ਜਿਵੇਂ- ਮਦ੍ਯਪਾਨੀ। 6. ਪਾਨ (ਹੱਥ) ਵਿੱਚ “ਧਰੇ ਬਾਨ ਪਾਨੀ.” (ਚੰਡੀ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|