Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puree-aa. 1. ਦੇਸਾਂ ਦੀਆਂ ਕੀਮਤੀ ਵਸਤਾਂ। 2. ਪੂਰੀ, ਸੰਪੂਰਨ। 3. ਨਲੀਆਂ। 4. ਪੁੜੀ। 1. load of world’s valuables. 2. complete. 2. bobbins. 4. paper wrapping of snmall quantity of provision. ਉਦਾਹਰਨਾ: 1. ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ (ਦੇਸਾਂ ਨੂੰ ਆਪਣੇ ਵਸ ਕਰ ਲਵਾਂ). Japujee, Guru Nanak Dev, 1:3 (P: 1). ਨਾਮ ਦੇ ਧਾਰੇ ਪੁਰੀਆ ਸਭ ਭਵਨ ॥ Raga Gaurhee 5, Sukhmanee 16, 5:7 (P: 284). 2. ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ ॥ Raga Gaurhee, Kabir, 54, 1:1 (P: 335). 3. ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥ Raga Gaurhee, Kabir, 54, 3:2 (P: 335). 4. ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥ Salok, Kabir, 178:1 (P: 1374).
|
SGGS Gurmukhi-English Dictionary |
1. load of world’s valuables. 2. complete. 3. bobbins. 4. paper wrapping of snmall quantity of provision.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸ਼੍ਰੀ ਗੁਰੂ ਅਰਜਨਦੇਵ ਦਾ ਪ੍ਰੇਮੀ ਸਿੱਖ, ਜੋ ਚੂਹੜ ਦਾ ਭਾਈ ਸੀ. ਦੇਖੋ- ਚੂਹੜ। 2. ਪੁਰੀ ਦਾ ਬਹੁ ਵਚਨ. ਪੁਰੀਆਂ. “ਪੁਰੀਆ ਖੰਡਾ ਸਿਰਿ ਕਰੇ.” (ਮਃ ੧ ਵਾਰ ਸਾਰ) 3. ਪੁੜੀਆ. ਪੁੜੀ. ਪੁਟਿਕਾ. “ਧੂਰਿ ਸਕੇਲਕੇ ਪੁਰੀਆ ਬਾਂਧੀ ਦੇਹ.” (ਸ. ਕਬੀਰ) 4. ਜੁਲਾਹੇ ਦੀ ਨਲਕੀ. “ਛੂਟੇ ਕੂੰਡੇ ਭੀਗੈ ਪੁਰੀਆ.” (ਗਉ ਕਬੀਰ) ਦੇਖੋ- ਗਜ ਨਵ। 5. ਵਿ. ਪੂਰੀ. ਮੁਕੰਮਲ. “ਪੁਰੀਆ ਏਕ ਤਨਾਈ.” (ਗਉ ਕਬੀਰ) ਦੇਖੋ- ਗਜ ਨਵ। 6. ਸੰ. पूर्य- ਪੂਰਯ. ਭਰਣ ਯੋਗ੍ਯ. ਭਰਨੇ ਲਾਇਕ. “ਜੇ ਬੰਨਾ ਪੁਰੀਆ ਭਾਰ.” (ਜਪੁ) ਮੇਦਾ ਆਦਿਕ ਸ਼ਰੀਰ ਦੇ ਅੰਗ ਜੋ ਪੂਰਨ ਕਰਨ ਯੋਗ੍ਯ ਹਨ, ਜੇ ਉਨ੍ਹਾਂ ਦੇ ਭਰਨ ਦਾ ਭਾਰ (ਜਿੰਮੇਵਾਰੀ) ਬੰਨ੍ਹਲਈਏ. ਭਾਵ- ਰੋਕ ਲਈਏ. ਦੇਖੋ- ਭੁਖਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|