Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pæ. 1. ਪੈਕੇ, ਪਕੜ ਕੇ। 2. ਪੈ ਕੇ ਭਾਵ ਭਾਰੂ ਹੋ ਕੇ। 3. ਪੈ ਕੇ ਭਾਵ ਡਿਗ ਕੇ। 4. ਰਾਹੀਂ, ਦੁਆਰਾ। 5. ਪੈ ਕੇ ਭਾਵ ਲੇਟ ਕੇ। 6. ਪਰ, ਪ੍ਰੰਤੂ। 7. ਤੋਂ। 8. ਗ੍ਰਸਤ ਹੋ। 9. ਤੋਂ ਕੋਲੋਂ। on; falling. 2. pursuing, chasing, falling on. 3. falling in. 4. through. 5. lie down. 6. but, however. 7. from. 8. falling, engulfed. 9. from; even. ਉਦਾਹਰਨਾ: 1. ਨਾਨਕ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ ॥ Raga Sireeraag 1, 27, 4:2 (P: 24). ਪੈ ਪਾਇ ਮਨਾਈ ਸੋਇ ਜੀਉ ॥ (ਡਿਗ ਕੇ). Raga Sireeraag 5, Asatpadee 29, 1:1 (P: 73). 2. ਪੈ ਕੋਇ ਨ ਕਿਸੈ ਰਞਾਣਦਾ ॥ Raga Sireeraag 5, Asatpadee 29, 13:2 (P: 74). ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ (ਪੈ/ਭਾਰੂ ਹੋਕੇ). Raga Aaasaa 1, 39, 2:1 (P: 360). 3. ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥ Raga Sireeraag, Trilochan, 2, 2:1 (P: 92). ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥ Raga Raamkalee 5, Vaar 8ਸ, 5, 1:2 (P: 961). 4. ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥ Raga Aaasaa 1, Vaar 18ਸ, 1, 2:3 (P: 472). 5. ਇਕਿ ਨਿਹਾਲੀ ਪੈ ਸਵਨੑਿ ਇਕਿ ਉਪਰਿ ਰਹਨਿ ਖੜੇ ॥ Raga Aaasaa 1, Vaar 24, Salok, 1, 1:3 (P: 475). ਮੰਦਲੁ ਨ ਬਾਜੈ ਨਟੁ ਪੈ ਸੂਤਾ ॥ Raga Aaasaa, Kabir, 11, 1:2 (P: 478). 6. ਸੇਜ ਏਕ ਪੈ ਮਿਲਨੁ ਦੁਹੇਰਾ ॥ Raga Aaasaa, Kabir, 30, 2:2 (P: 483). ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗੵੋ ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ ॥ Sava-eeay of Guru Arjan Dev, Mathuraa, 3:2 (P: 1408). 7. ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥ Raga Sorath Ravidas, 1, 4:2 (P: 658). 8. ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥ Raga Parbhaatee 1, Asatpadee 4, 7:2 (P: 1344). 9. ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥ Raga Saarang, Naamdev, 3, 1:2 (P: 1253).
|
SGGS Gurmukhi-English Dictionary |
1. on; falling. 2. pursuing, chasing, falling on. 3. falling in. 4. through. 5. lie down. 6. but, however. 7. from. 8. falling, engulfed. 9. from; even.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਪੈਕੇ. ਪੜਕੇ. “ਪੈ ਪਾਇ ਮਨਾਈ ਸੋਇ.” (ਸ੍ਰੀ ਮਃ ੫) 2. ਵ੍ਯ. ਪਰ. ਪਰੰਤੁ. ਲੇਕਿਨ. “ਡੂਬਾ ਥਾ, ਪੈ ਉਬਰਿਓ.” (ਸ. ਕਬੀਰ) “ਸੇਜ ਏਕ, ਪੈ ਮਿਲਣ ਦੁਹੇਰਾ.” (ਆਸਾ ਕਬੀਰ) 3. ਪਾਸ. ਸਮੀਪ. “ਭੇਜ੍ਯੋ ਤਬ ਤਾਂ ਪੈ ਇਕ ਦਾਸ.” (ਗੁਪ੍ਰਸੂ) 4. ਉੱਪਰ. “ਚਢੇ ਅਸ੍ਵ ਪੈ ਕ੍ਰਿਪਾ ਨਿਧਾਨ.” (ਗੁਪ੍ਰਸੂ) 5. ਪ੍ਰਤ੍ਯ. ਕਰਣ ਬੋਧਕ ਵਿਭਕ੍ਤਿ. ਤੋਂ. ਸੇ. “ਮੰਦਲ ਨ ਬਾਜੈ ਨਟ ਪੈ ਸੂਤਾ.” (ਆਸਾ ਕਬੀਰ) 6. ਸੰ. ਪਯਸ੍. ਨਾਮ/n. ਦੁੱਧ. “ਪੈ ਮੇ ਜਿਮ ਘ੍ਰਿਤ.” (ਨਾਪ੍ਰ) 7. ਜਲ. ਪਾਣੀ. “ਕਈ ਕਰਤ ਸਾਕ ਪੈ ਪਤ੍ਰ ਭੱਛ.” (ਅਕਾਲ) 8. ਫ਼ਾ. [پَے] ਪੈਰ. ਚਰਨ. “ਮਕਾ ਮਿਹਰ ਰੋਜਾ ਪੈਖਾਕਾ.” (ਮਾਰੂ ਸੋਲਹੇ ਮਃ ੫) 9. ਪੱਠਾ. ਨਸ. “ਗਾਢੇ ਜੁਗ ਗੋਸ਼ੇ ਬਡੇ ਪੈ ਬਹੁ ਲਪਟਾਏ.” (ਗੁਪ੍ਰਸੂ) ਧਨੁਖ ਨੂੰ ਨਸਾਂ (ਪੱਠੇ) ਦੇ ਬੰਧਨ ਜਾਦਾ ਦ੍ਰਿੜ੍ਹ ਕਰਦਿੰਦੇ ਹਨ। 10. ਖੋਜ. ਸੁਰਾਗ. ਪੈੜ। 11. ਵਾਰ. ਦਫ਼ਹ। 12. ਵ੍ਯ. ਵਾਸਤੇ. ਲਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|