Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Parah-laaḋ. ਹਰਨਾਖਸ਼ ਦਾ ਪੁੱਤਰ, ਇਕ ਭਗਤ। son of demon harnakish; on of the saints. ਉਦਾਹਰਨ: ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥ Raga Gaurhee 1, Asatpadee 9, 4:3 (P: 224).
|
| SGGS Gurmukhi-English Dictionary |
son of demon Harnakish; on of the saints.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. प्रल्हाद- ਪ੍ਰਲ੍ਹਾਦ. ਇਹ ਸ਼ਬਦ प्रह्राद- ਪ੍ਰਹ੍ਰਾਦ ਭੀ ਹੈ. ਹਿਰਨ੍ਯਕਸ਼ਿਪੁ ਦਾ ਪੁਤ੍ਰ ਅਤੇ ਬਲਿ ਦਾ ਪਿਤਾ. ਪੁਰਾਣਕਥਾ ਹੈ ਕਿ ਹਿਰਨ੍ਯਕਸ਼ਿਪੁ ਨੇ ਦੇਵਤਿਆਂ ਨਾਲ ਯੁੱਧ ਕਰਕੇ ਸ੍ਵਰਗਲੋਕ ਇੰਦ੍ਰ ਕੋਲੋਂ ਲੈਲਿਆ ਸੀ. ਇਸ ਦਾ ਪੁਤ੍ਰ ਪ੍ਰਹਲਾਦ ਛੋਟੀ ਅਵਸਥਾ ਵਿੱਚ ਹੀ ਵਿਸ਼ਨੁ ਦਾ ਉਪਾਸਕ ਬਣ ਗਿਆ, ਜਿਸ ਪੁਰ ਉਸ ਦਾ ਪਿਤਾ ਬਹੁਤ ਗੁੱਸੇ ਹੋਇਆ ਅਤੇ ਪ੍ਰਹਲਾਦ ਨੂੰ ਮਾਰਨ ਦਾ ਹੁਕਮ ਦਿੱਤਾ, ਪਰ ਦੈਤਾਂ ਦੇ ਅਸਤ੍ਰ, ਸਰਪਾਂ ਦੇ ਡੰਗ, ਹਾਥੀਆਂ ਦੇ ਦੰਦ, ਅੱਗ ਦੀਆਂ ਲਾਟਾਂ ਆਦਿਕ ਦਾ ਪ੍ਰਹਲਾਦ ਪੁਰ ਕੁਝ ਅਸਰ ਨਾ ਹੋਇਆ, ਪਰ ਹਿਰਨ੍ਯਕਸ਼ਿਪੁ ਨੂੰ ਦੰਡ ਦੇਣ ਲਈ ਵਿਸ਼ਨੁ ਨੇ ਨਰਸਿੰਹ ਅਵਤਾਰ ਧਾਰਿਆ. ਪਿਤਾ ਦੇ ਪਰਲੋਕ ਜਾਣ ਪਿੱਛੋਂ ਪ੍ਰਹਲਾਦ ਦੈਤਾਂ ਦਾ ਰਾਜਾ ਬਣਿਆ ਅਤੇ ਪਾਤਾਲ ਵਿੱਚ ਰਹਿਣ ਲੱਗਾ. ਪਦਮਪੁਰਾਣ ਵਿੱਚ ਲਿਖਿਆ ਹੈ ਕਿ ਇਹ ਇੰਦ੍ਰਪਦਵੀ ਨੂੰ ਪ੍ਰਾਪਤ ਹੋਇਆ ਅਤੇ ਅੰਤ ਵਿੱਚ ਵਿਸ਼ਨੁਰੂਪ ਹੀ ਹੋ ਗਿਆ. ਭਾਰਤ ਦੇ ਭਗਤਾਂ ਦੀ ਰਚਨਾ ਅਤੇ ਸਿੱਖਧਰਮਗ੍ਰੰਥਾਂ ਵਿੱਚ ਪ੍ਰਹਲਾਦ ਦਾ ਪਿਤਾ ਹਰਨਾਖਸ ਲਿਖਿਆ ਹੈ. “ਪ੍ਰਹਲਾਦ ਕਾ ਰਾਖਾ ਹੋਇਆ ਰਘੁਰਾਇ.” (ਭੈਰ ਮਃ ੩) “ਦੈਤਪੁਤ੍ਰ ਪ੍ਰਹਲਾਦ.” (ਭੈਰ ਮਃ ੩) “ਪ੍ਰਹਲਾਦ ਭਗਤ ਲੀਨੋਵਤਾਰ.” (ਨਰ ਸਿੰਘਾਵ) 2. ਆਨੰਦ. ਖ਼ੁਸ਼ੀ. “ਦੇਨ ਪ੍ਰਹਲਾਦ ਪ੍ਰਹਲਾਦ ਕੋ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|