Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺkaj. 1. ਚਿਕੜ। 2. (ਪੰਕ) ਚਿਕੜ ਤੋਂ ਉਪਜਿਆ ਭਾਵ ਕਮਲ। 3. ਕਮਲ ਭਾਵ ਅੱਖ। 1. mire, sludge. 2. lotus, one who sprouts from mud. 3. lotus viz., eye. ਉਦਾਹਰਨਾ: 1. ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖੵਣ ਮੋਹ ਕੀ ਫਾਸ ॥ Raga Gaurhee 5, 120, 1:1 (P: 204). 2. ਤਿਨ ਕੀ ਪਗ ਪੰਕਜ ਹਮ ਧੂਰਿ ॥ (ਚਰਨ ਕਮਲਾਂ ਦੀ ਧੂੜ). Raga Gaurhee, Kabir, 26, 2:2 (P: 328). 3. ਪਲ ਪੰਕਜ ਮਹਿ ਕੋਟਿ ਉਧਾਰੇ ॥ (ਅਖ ਦੇ ਪਲਕਾਰੇ ਵਿਚ). Raga Dhanaasaree 1, Asatpadee 2, 7:3 (P: 686).
|
SGGS Gurmukhi-English Dictionary |
1. mire, sludge. 2. lotus, one who sprouts from mud. 3. lotus i.e., eye.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. lotus.
|
Mahan Kosh Encyclopedia |
ਵਿ. ਪੰਕ (ਚਿੱਕੜ) ਤੋਂ ਉਪਜਿਆ। 2. ਪੰਕ (ਪਾਪ) ਤੋਂ ਪੈਦਾ ਹੋਇਆ। 3. ਨਾਮ/n. ਪਾਪ ਤੋਂ ਉਤਪੰਨ ਹੋਇਆ ਦੁੱਖ. “ਭ੍ਰਮ ਕੀ ਕੂਈ, ਤ੍ਰਿਸਨਾ ਰਸ, ਪੰਕਜ ਅਤਿ ਤੀਖਣ ਮੋਹ ਕੀ ਫਾਸ.” (ਗਉ ਮਃ ੫) ਭ੍ਰਮਰੂਪ ਖੂਹੀ ਤ੍ਰਿਸਨਾਰੂਪ ਰਸ (ਜਲ) ਮੋਹਰੂਪ ਵਿਨਾਸ਼ਕ ਫਾਸੀ ਤੋਂ ਅਤਿ ਦੁੱਖ ਹੈ। 4. ਪੰਕ (ਚਿੱਕੜ) ਵਾਸਤੇ ਭੀ ਪੰਕਜ ਸ਼ਬਦ ਵਰਤਿਆ ਹੈ. “ਪੰਕਜ ਮੋਹ ਨਿਘਰਤੁ ਹੈ ਪ੍ਰਾਨੀ.” (ਕਾਨ ਅ: ਮਃ ੪) 5. ਸੰ. ਕਮਲ ਜੋ ਪੰਕ (ਗਾਰੇ) ਤੋਂ ਪੈਦਾ ਹੁੰਦਾ ਹੈ. “ਪੰਕਜ ਫਾਬੇ ਪੰਕ.” (ਫੁਨਹੇ ਮਃ ੫) 6. ਘੜਾ. ਕੁੰਭ। 7. ਸਾਰਸ ਪੰਛੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|