Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺch. 1. ਗੁਰਮੁਖ, ਸੰਤ, ਪਹੁੰਚੇ ਹੋਏ। 2. ਗਿਣਤੀ ਦੀ ਇਕ ਇਕਾਈ, ਇਕ ਜਮਾ ਚਾਰ। 3. ਪੰਜ ਗੁਣਾਂ ਵਾਲੇ ਪਦਾਰਥ। 4. ਚੌਧਰੀ, ਮੁਖੀ। 1. accepted saints. 2. five. 3. objects/substance having five elements. 4. village elders. 1, ਉਦਾਹਰਨ: ਪੰਚ ਪਰਵਾਣ ਪੰਚ ਪਰਧਾਨ ॥ Japujee, Guru Nanak Dev, 16:1 (P: 3). ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥ (ਸੰਤ ਜਨ). Raga Soohee 1, Chhant 2, 1:3 (P: 764). 2. ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥ Raga Sireeraag 1, 15, 4:2 (P: 19). 3. ਰਸੁ ਮਿਸੁ ਮੇਧੁ ਅੰਮ੍ਰਿਤੁ ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ ॥ (ਪੰਜ ਕਾਮਾ ਦਿਕ). Raga Sireeraag, Bennee, 1, 2:2 (P: 93). ਪੰਚ ਦੂਤ ਮੁਹਹਿ ਸੰਸਾਰਾ ॥ (ਪੰਜ ਕਾਮਾਦਿਕ). Raga Maajh 3, Asatpadee 7, 2:1 (P: 113). ਪੰਚ ਵਸਹਿ ਮਿਲਿ ਜੋਤਿ ਅਪਾਰ ॥ (ਪੰਜ ਤਤ, ਪਉਣ, ਪਾਣੀ, ਅਗਨੀ ਆਦਿ). Raga Gaurhee 1, 5, 4:2 (P: 152). ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ ॥ (ਪੰਜ ਗਿਆਨ ਇੰਦਰੇ). Raga Gaurhee 5, 122, 2:2 (P: 205). ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ ॥ (ਪੰਜ ਤਾਰਾਂ). Raga Aaasaa 4, 62, 2:1 (P: 368). ਪੰਚ ਆਏ ਪੰਚ ਰੁਸਾਏ ॥ (ਪਹਿਲੇ ਪੰਜ ਗੁਣ, ਦੂਜੇ ਪੰਜ ਗੁਣ ਔਗੁਣ ਵਿਕਾਰ). Raga Aaasaa 5, Asatpadee 1, 1:1 (P: 430). 4. ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥ Raga Gaurhee 4, Vaar 30ਸ, 4, 1:3 (P: 315).
|
SGGS Gurmukhi-English Dictionary |
1. accepted holy/pious persons. 2. five. 3. objects/substance having five elements. 4. village elders.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. see suff. indicating five. n.m. member of (village council), village elder; pouch, perforating tool, punching machine; blow in boxing.
|
Mahan Kosh Encyclopedia |
{1382} ਸੰ. पन्च्. ਧਾ. ਪ੍ਰਸਿੱਧ ਕਰਨਾ, ਫੈਲਾਉਣਾ (ਪਸਾਰਨਾ). 2. पञ्चन्. ਵਿ. ਪਾਂਚ. ਚਾਰ ਉੱਪਰ ਇੱਕ-੫। 3. ਨਾਮ/n. ਪੰਜ ਅਥਵਾ- ਜਾਦਾ ਮਨੁੱਖਾਂ ਦਾ ਸਮੁਦਾਯ। 4. ਚੌਧਰੀ. ਨੰਬਰਦਾਰ, ਜੋ ਪੰਜਾਂ ਵਿੱਚ ਸਰਕਰਦਾ ਹੈ. “ਮਿਲਿ ਪੰਚਹੁ ਨਹੀ ਸਹਸਾ ਚੁਕਾਇਆ.” (ਸੋਰ ਮਃ ੫) 5. ਸਾਧੁਜਨ. ਗੁਰਮੁਖ.{1383} “ਪੰਚ ਮਿਲੇ ਸੁਖ ਪਾਇਆ.” (ਸੂਹੀ ਛੰਤ ਮਃ ੧) “ਪੰਚ ਪਰਵਾਨ ਪੰਚ ਪਰਧਾਨੁ.” (ਜਪੁ){1384} 6. ਸਿੱਖਧਰਮ ਅਨੁਸਾਰ ਪੰਜ ਪ੍ਯਾਰੇ. ਰਹਿਣੀ ਦੇ ਪੂਰੇ ਪੰਜ ਗੁਰਸਿੱਖ. “ਗੁਰਘਰ ਕੀ ਮਰਯਾਦਾ ਪੰਚਹੁੰ, ਪੰਚਹੁੰ ਪਾਹੁਲ ਪੂਰਬ ਪੀਨ। ਹੁਇ ਤਨਖਾਹੀ ਬਖਸ਼ਹਿਂ ਪੰਚਹੁੰ, ਪਾਹੁਲ ਦੇਂ ਮਿਲ ਪੰਚ ਪ੍ਰਬੀਨ। ਲਖਹੁ ਪੰਚ ਕੀ ਬਡ ਬਡਿਆਈ, ਪੰਚ ਕਰਹਿਂ ਸੋ ਨਿਫਲ ਨ ਚੀਨ.” (ਗੁਪ੍ਰਸੂ) 7. ਪੰਜ ਗਿਣਤੀ ਵਾਲੇ ਪਦਾਰਥ. ਕਾਮਾਦਿ ਪੰਚ ਵਿਕਾਰ. “ਤਉ ਪੰਚ ਪ੍ਰਗਟ ਸੰਤਾਪੈ.” (ਸ੍ਰੀ ਬੇਣੀ) “ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਪੰਚ ਗਵਾਏ.” (ਆਸਾ ਅ: ਮਃ ੫) ਸਤ੍ਯ, ਸੰਤੋਖ, ਦਯਾ, ਧਰਮ ਅਤੇ ਧੀਰਯ ਮਨਾਏ; ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੁਸਾਏ; ਪੰਜ ਤੱਤਾਂ ਦੇ ਗੁਣ ਛਿਮਾ ਆਦਿ ਵਸਾਏ; ਪੰਜ ਵਿਸ਼ੇ ਸ਼ਬਦ ਆਦਿ ਗਵਾਏ। 8. ਪਨਚ (ਧਨੁਖ) ਅਤੇ ਪ੍ਰਤ੍ਯੰਚਾ (ਚਿੱਲੇ) ਦੀ ਥਾਂ ਭੀ ਪੰਚ ਸ਼ਬਦ ਆਇਆ ਹੈ. ਦੇਖੋ- ਅਰਪੰਚ. Footnotes: {1382} ਗੁਰਬਾਣੀ ਵਿੱਚ ਪੰਚ ਅਤੇ ਪੰਜ ਦੋਵੇਂ ਸ਼ਬਦ ਇੱਕੋ ਅਰਥ ਰਖਦੇ ਹਨ, ਪਰ ਇਸ ਕੋਸ਼ ਵਿੱਚ ਵੱਖ ਵੱਖ ਇਸ ਲਈ ਦਿਖਾਏ ਹਨ ਕਿ ਮੂਲ ਵਿੱਚ ਦੋਵੇਂ ਜੁਦੇ ਜੁਦੇ ਹਨ. ਪਾਠਕਾਂ ਨੂੰ ਜੋ ਸ਼ਬਦ ਪੰਚ ਵਿੱਚ ਨਾ ਮਿਲੇ, ਉਹ ਪੰਜ ਵਿੱਚ ਦੇਖਣਾ ਚਾਹੀਏ. {1383} ਦੇਖੋ- ਪੰਚਜਨ. {1384} ਦੇਖੋ- ਪੰਚਜਨ 6 ਦਾ ਫੁਟਨੋਟ.
Mahan Kosh data provided by Bhai Baljinder Singh (RaraSahib Wale);
See https://www.ik13.com
|
|