Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Feel⒰. ਹਾਥੀ, ਹਸਤੀ। elephant. ਉਦਾਹਰਨ: ਫੀਲੁ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ ॥ Raga Aaasaa, Kabir, 6, 1:1 (P: 477).
|
SGGS Gurmukhi-English Dictionary |
elephant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹਾਥੀ. ਦੇਖੋ- ਫੀਲ। 2. ਆਸਾ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ:- 1. ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ, 2. ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ, 3. ਰਾਜਾ ਰਾਮ ਕਕਰੀ ਆਬਰੇ ਪਕਾਏ, 4. ਕਿਨੈ ਬੂਝਨਹਾਰੈ ਖਾਏ. 5. ਬੈਠਿ ਸਿੰਘੁ ਘਰਿ ਪਾਨ ਲਗਾਵੈ, ਘੀਸ ਗਲਉਰੇ ਲਿਆਵੈ, 6. ਘਰਿ ਘਰਿ ਮੁਸਰੀ ਮੰਗਲ ਗਾਵਹਿ, ਕਛੂਆ ਸੰਖੁ ਬਜਾਵੈ, 7. ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ, 8. ਰੂਪਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ, 9. ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ, 10. ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ. (੬)# ਭਾਵ- ਜਿਵੇਂ ਇਸ ਸ਼ਬਦ ਵਿੱਚ ਲਿਖਿਆਂ ਬਾਤਾਂ ਅਸੰਭਵ ਹਨ, ਤਿਵੇਂ- ਕਰਤਾਰ ਵਿੱਚ ਮਾਯਿਕ ਪਦਾਰਥਾਂ ਦੀ ਕਲਪਨਾ ਅਸੱਤ ਹੈ. ਅਥਵਾ- 1. ਹਾਥੀ (ਮਦਮੱਤ) ਰਬਾਬੀ ਹੈ, ਬੈਲ (ਪਸ਼ੁਭਾਵ ਵਾਲਾ) ਪਖਾਵਜੀ ਹੈ, ਕਾਂਉਂ (ਵਿਸ਼ਯਲੰਪਟ) ਤਾਲ ਬਜਾਉਂਦਾ ਹੈ, ਭਾਵ- ਹੁਣ ਸਾਰੇ ਕਰਤਾਰ ਦੇ ਕੀਰਤਨ ਵਿੱਚ ਲੱਗੇ ਹਨ. 2. ਗਧਾ (ਖਰਮਸ੍ਤੀ ਕਰਨ ਵਾਲਾ ਪੇਟਦਾਸੀਆ) ਭਗਤਿ ਦਾ ਲਿਬਾਸ ਪਹਿਰਕੇ ਨ੍ਰਿਤ੍ਯ ਕਰਦਾ ਹੈ, ਭੈਂਸਾ (ਮਨ ਵਿੱਚ ਖੋਰ ਰੱਖਣ ਵਾਲਾ) ਸੇਵਾ ਕਰਦਾ ਹੈ. 3. ਕਰਤਾਰ ਨੇ ਅੱਕ ਦੀ ਕੁਕੜੀਆਂ ਤੋਂ ਅੰਬ ਪਕਾਦਿੱਤੇ. ਭਾਵ- ਕੁਕਰਮ ਸੁਕਰਮਾਂ ਵਿੱਚ ਬਦਲ ਦਿੱਤੇ. 4. ਇਹ ਫਲ ਕਿਸੇ ਵਿਚਾਰਵਾਨ ਨੇ ਖਾਧੇ ਹਨ. 5. ਸਿੰਘ (ਹੰਕਾਰੀ ਅਤੇ ਹਿੰਸਕ) ਘਰ ਬੈਠਕੇ ਆਏ ਗਏ ਦੀ ਖਾਤਿਰ ਲਈ ਪਾਨ ਤਿਆਰ ਕਰਦਾ ਹੈ, ਘੀਸ (ਤਰਕਬੁੱਧਿ) ਗਿਲੌਰੀਆਂ ਪੇਸ਼ ਕਰਦੀ ਹੈ. 6. ਮੂਸਰੀ (ਚੂਹੀਆਂ-ਇੰਦ੍ਰੀਆਂ) ਆਪਣੇ ਘਰਾਂ (ਗੋਲਕਾਂ) ਅੰਦਰ ਮੰਗਲ ਗਾਉਂਦੀਆਂ ਹਨ, ਕੱਛੂ (ਇੰਦ੍ਰੀਆਂ ਸੰਕੋਚਕੇ ਦਿਖਾਉਣ ਵਾਲਾ ਪਾਖੰਡੀ) ਗੁਰਸ਼ਬਦ ਦਾ ਢੰਡੋਰਾ ਦਿੰਦਾ ਹੈ. 7. ਬੰਧ੍ਯਾ (ਮਾਇਆ){1444} ਦਾ ਪੁਤ੍ਰ ਜੀਵ, ਮੋਕ੍ਸ਼ ਵਿਆਹੁਣ ਚੱਲਿਆ ਹੈ, ਸ਼ੁੱਧ ਅੰਤਹਕਰਣ ਸ੍ਵਰਣਮੰਡਪ ਹੈ. 8. ਸੁਰੂਪਾ ਕਨ੍ਯਾ ਮੁਕ੍ਤਿ, ਸਸਾ (ਨਿਰਬਲ), ਸਿੰਘ (ਬਲਵਾਨ), ਭਾਵ- ਊਚ ਨੀਚ ਨੇ ਗੁਣ ਗਾਏ. 9. ਕੀਟੀ (ਨੰਮ੍ਰਤਾ) ਪਰਬਤ (ਅਹੰਕਾਰ) 10. ਕੱਛੂ ਅੰਗਾਰ (ਗ੍ਯਾਨ ਅਗਨਿ) ਚਾਹੁੰਦਾ ਹੈ, ਲੂਕੀ (ਗੁੱਤੀ-ਤਾਮਸੀ ਵ੍ਰਿੱਤਿ) ਨੇ ਪ੍ਰੇਮਭਰਿਆ ਸ਼ਬਦ ਸੁਣਾਇਆ ਹੈ. Footnotes: {1444} ਦੇਖੋ- ਬੰਸ 11.
Mahan Kosh data provided by Bhai Baljinder Singh (RaraSahib Wale);
See https://www.ik13.com
|
|