Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baree. ਵਿਆਹਿਆ ਹੈ। married, wedded wife. ਉਦਾਹਰਨ: ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥ Raga Aaasaa, Kabir, 4, 2:2 (P: 476). ਉਦਾਹਰਨ: ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ॥ (ਪਰਣਾਹੀ/ਵਿਆਹੀ ਹੋਈ). Raga Aaasaa, Kabir, 32, 1:1 (P: 483).
|
SGGS Gurmukhi-English Dictionary |
married, wedded wife.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. acquitted, set free, released; exculpated, absolved, exonerated; cleared, freed from doubt, obligation; unburdened, unencumbered from responsibility.
|
Mahan Kosh Encyclopedia |
ਵਿ. ਵਡੀ. ਮਹਾਨ. “ਦੁਇ ਤੂੰ ਬਰੀ ਅਬਧ.” (ਸ. ਕਬੀਰ) ਹੇ ਦ੍ਵੈਤ! ਤੂੰ ਵਡੀ ਅਵਧ੍ਯ ਹੈਂ। 2. ਮੱਚੀ. ਪ੍ਰਜ੍ਵਲਿਤ ਹੋਈ. ਬਲੀ. “ਬੁਝੈ ਨਾ ਬੁਝਾਈ ਬਰੀ ਹੈ ਅਪਾਰਾ.” (ਨਾਪ੍ਰ) “ਬਰੀ ਬਿਰਹਿ ਕੀ ਆਗ ਮੈ.” (ਚਰਿਤ੍ਰ ੯੧) 3. ਵਰੀ ਹੋਈ. ਵਿਆਹੀ ਹੋਈ. “ਦੇਹੁਰੀ ਲਉ ਬਰੀ ਨਾਰਿ ਸੰਗਿ ਭਈ.” (ਸੋਰ ਕਬੀਰ) 4. ਨਾਮ/n. ਵਟਿਕਾ. ਗੋਲੀ. ਵੱਟੀ. “ਭਾਂਤ ਜਰੀ ਕੀ ਬਰੀ.” (ਚਰਿਤ੍ਰ ੯੧) ਜਰੀ (ਬੂਟੀ) ਦੀ ਵੱਟੀ। 5. ਮਾਂਹ ਆਦਿ ਦੀ ਪੀਠੀ ਦੀ ਟੁੱਕੀਹੋਈ ਗੋਲੀ. ਬੜੀ. “ਬਰੀ ਮਸਾਲੇਦਾਰ.” (ਗੁਪ੍ਰਸੂ) 6. ਬੜੀ. ਪ੍ਰਵੇਸ਼ ਹੋਈ. ਦੇਖੋ- ਬੜਨਾ. “ਬਰੀ ਤਤਕਾਲ ਨਿਕੇਤੂ.” (ਨਾਪ੍ਰ) 7. ਵਰ (ਦੁਲਹਾ) ਵੱਲੋਂ ਦੁਲਹਨ ਲਈ ਵਿਆਹ ਸਮੇਂ ਭੇਜੀ ਹੋਈ ਪੋਸ਼ਾਕ. ਸੰ. ਵਰਤ੍ਰੀ, ਜਿਵੇਂ- “ਪੁਰਾਣੀ ਆਂਦੀ ਬਰੀ ਕੁੜੇ!” (ਲੋਕੋ) 8. ਅ਼. [بری] ਵਿ. ਮੁਕ੍ਤ. ਦੋਸ਼ ਰਹਿਤ. ਜਿਵੇਂ- ਅਦਾਲਤ ਨੇ ਦੋਸ਼ੀ ਨੂੰ ਬਰੀ ਕਰਦਿੱਤਾ। 9. ਤਨਦੁਰੁਸ੍ਤ. ਅਰੋਗ. ਨਰੋਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|