Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bal. 1. ਸ਼ਕਤੀ, ਸਮਰਥਾ। 2. ਵਲ, ਧੋਖਾ, ਠੱਗੀ। 1. strength, might, power. 2. fraud. ਉਦਾਹਰਨਾ: 1. ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਵਸਿ ਮਾਧਾਣੀ ॥ Raga Sireeraag, Bennee, 1, 4:2 (P: 93). 2. ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ॥ Raga Gaurhee 5, Baavan Akhree, 33:2 (P: 257).
|
SGGS Gurmukhi-English Dictionary |
1. strength, might, power. 2. fraud.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m.dia. same as ਵਲ਼ or ਵੱਟ strength, power, force, potency, vigour.
|
Mahan Kosh Encyclopedia |
ਨਾਮ/n. ਵਲ. ਵੱਟ. ਮਰੋੜ। 2. ਗੁੰਝਲ. ਗੱਠ। 3. ਸੰ. बल्. ਧਾ. ਜਿਉਂਦੇ ਰਹਿਣਾ, ਪਾਲਣਾ, ਰੱਛਾ ਕਰਨੀ, ਮਾਰਣਾ, ਬਿਆਨ ਕਰਨਾ। 4. ਨਾਮ/n. ਤਾਕਤ. ਸ਼ਕਤਿ.{1477} “ਬਲ ਛੱਡ ਬਲ ਜਾਇ ਛਪਿਆ ਪਤਾਲ ਵਿੱਚ.” (ਕਵਿ ੫੨) 5. ਬਲਿ ਰਾਜਾ. ਦੇਖੋ- ਬਲਿ 5। 6. ਸੈਨਾ. ਫ਼ੌਜ. “ਜੋਗ ਭੋਗ ਸੰਜੁਤੁ ਬਲ.” (ਸਵੈਯੇ ਮਃ ੪ ਕੇ) “ਪ੍ਰਬਲ ਬਲ ਲੀਨ.” (ਚੰਡੀ ੧) 7. ਵੀਰਯ। 8. ਦੇਹ. ਸ਼ਰੀਰ। 9. ਪੱਤਾ. ਪਤ੍ਰ। 10. ਕ੍ਰਿਸ਼ਨ ਜੀ ਦਾ ਭਾਈ ਬਲਦੇਵ। 11. ਵਿ. ਲਾਲ. ਸੁਰਖ਼। 12. ਬਲਵਾਨ। 13. ਨਾਮ/n. ਬੱਲਮ. ਭਾਲਾ. ਦੇਖੋ- ਗਾੜ 5। 14. ਇੱਕ ਜੱਟ ਜਾਤਿ, ਜੋ ਦੁਆਬੇ ਵਿੱਚ ਵਿਸ਼ੇਸ਼ ਹੈ। 15. ਦੇਖੋ- ਬਲਿ ਅਤੇ ਬਲੁ। 16. ਦੇਖੋ- ਦੋਹਰੇ ਦਾ ਰੂਪ 8। 17. ਇੱਕ ਰਾਖਸ, ਜਿਸ ਨੂੰ ਇੰਦ੍ਰ ਨੇ ਮਾਰਿਆ. ਦੇਖੋ- ਬਲਹਾ। 18. ਕਾਸ਼. ਜਲ ਦਾ ਪ੍ਰਵਾਹ. ਸੋਮਾ. ਜੇਹਾ ਕਿ ਅੱਛਾ ਬਲ, ਮਾਨਸ ਬਲ, ਗੰਦਰ ਬਲ ਆਦਿਕ. Footnotes: {1477} ਨੀਤਿ ਗ੍ਰੰਥਾਂ ਵਿੱਚ ਪੰਜ ਬਲ ਲਿਖੇ ਹਨ- ਸ਼ਰੀਰਿਕ ਬਲ, ਧਰਮ ਬਲ, ਵਿਦ੍ਯਾ ਬਲ, ਨੀਤਿ ਬਲ ਅਤੇ ਸਾਮਾਜਿਕ ਬਲ.
Mahan Kosh data provided by Bhai Baljinder Singh (RaraSahib Wale);
See https://www.ik13.com
|
|