Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Basaᴺṫ. 1. ਵਸਦੀ, ਵਾਸਾ ਹੋਣਾ। 2. ਵਸਨ ਵਾਲਾ। 3. ਇਕ ਰੁਤ, ਸੁਹਾਵਣੀ ਖੇੜੇ ਦੀ ਰੁਤ। 4. ਇਕ ਰਾਗ, ਰਾਗ ਹਿੰਡੋਲ ਦੇ ਸਤ ਪੁਤਰਾਂ ਵਿਚੋਂ ਇਕ ਬਾਕੀ ਛੇ ਹਨ: ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸਬਾਨ, ਬਿਨੋਦਾ ਤੇ ਕਮੋਦਾ। 1. abide, dwell. 2. dweller. 3. spring season. 4. one of the Ragas. ਉਦਾਹਰਨਾ: 1. ਫੁਨਿ ਗਰਭਿ ਨਾਹੀ ਬਸੰਤ ॥ Raga Raamkalee 5, 49, 1:4 (P: 898). ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ॥ (ਵਸਦਾ ਹੈ). Salok Sehaskritee, Gur Arjan Dev, 8:4 (P: 1354). 2. ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥ Raga Bilaaval 5, 59, 3:1 (P: 816). 3. ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ Raga Raamkalee 5, Rutee Salok, 2:1 (P: 927). 4. ਗਾਵਹਿ ਸਰਸ ਬਸੰਤ ਕਮੋਦਾ ॥ Raagmaalaa 1:32 (P: 1430).
|
SGGS Gurmukhi-English Dictionary |
1. abide, dwell. 2. dweller. 3. spring season. 4. one of the Ragas.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. spring season; n.m. a measure in Indian classical music.
|
Mahan Kosh Encyclopedia |
ਵਾਸ ਕਰੰਤ. ਵਸਦਾ. “ਫੁਨਿ ਗਰਭ ਨਾਹੀ ਬਸੰਤ.” (ਰਾਮ ਮਃ ੫) 2. ਵਸਣ ਵਾਲਾ. ਬਾਸ਼ਿੰਦਾ. “ਧੰਨੁ ਸੁ ਥਾਨੁ ਬਸੰਤ ਧਮਨੁ, ਜਹ ਜਪੀਐ ਨਾਮੁ.” (ਬਿਲਾ ਮਃ ੫) 3. ਸੰ. ਵਸੰਤ (वसन्त) ਪ੍ਰਿਥਿਵੀ ਨੂੰ ਪਤ੍ਰ ਫੱਲ ਆਦਿ ਨਾਲ ਢਕ ਲੈਣ ਵਾਲੀ ਰੁੱਤ. ਚੇਤ ਵੈਸਾਖ ਦੀ ਰੁੱਤ. ਬਹਾਰ. “ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸ ਜੀਉ.” (ਰਾਮ ਰੁਤੀ ਮਃ ੫) 4. ਇੱਕ ਰਾਗ, ਜੋ ਪੂਰਬੀ ਠਾਟ ਦਾ ਸੰਪੂਰਣ ਹੈ. ਇਸ ਵਿੱਚ ਦੋਵੇਂ ਮੱਧਮ ਲਗਦੇ ਹਨ. ਸ਼ੜਜ ਗਾਂਧਾਰ ਮੱਧਮ ਪੰਚਮ ਧੈਵਤ ਅਤੇ ਨਿਸ਼ਾਦ ਸ਼ੁੱਧ, ਰਿਸ਼ਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਉਣ ਦਾ ਵੇਲਾ ਵਸੰਤ ਰੁੱਤ ਅਥਵਾ- ਰਾਤ ਦਾ ਸਮਾਂ ਹੈ. ਆਰੋਹੀ- ਸ਼ ਗ ਮ ਧ ਰਾ ਸ਼. ਅਵਰੋਹੀ- ਰਾ ਨ ਧ ਪ ਮੀ ਗ ਮ ਗ ਰਾ ਸ਼. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਸੰਤ ਦਾ ਨੰਬਰ ਪਚੀਹਵਾਂ ਹੈ। 5. ਫਾਗ (ਹੋਰੀ) ਦਾ ਨਾਮ ਭੀ ਬਸੰਤ ਕਈ ਥਾਈਂ ਆਇਆ ਹੈ, ਕਿਉਂਕਿ ਇਹ ਵਸੰਤ ਰੁੱਤ ਵਿੱਚ ਹੋਇਆ ਕਰਦੀ ਹੈ. “ਖੇਲ ਬਸੰਤ ਬਡੇ ਖਿਲਵਾਰ.” (ਚਰਿਤ੍ਰ ੫੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|