Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaṇee. 1. ਵਾਕ, ਬਚਨ, ਕਥਨ, ਸ਼ਬਦ, ਬੋਲ। 2. ਬੋਲੀਆਂ। 3. ਆਵਾਜ਼। 4. ਰਚਨਾ, ਪਦ ਰਚਨਾ। 5. ਅਵਤ੍ਰਿਤ ਰਚਨਾ, ਪਵਿਤਰ ਰਬੀ ਰਚਨਾ। 6. ਬਾਣਾਂ/ਤੀਰਾਂ ਵਾਕਰ। 7.ਰਬੀ ਬੋਲ। 8. ਭਾਵ ਉਪਦੇਸ਼। 9. ਗੁਰਬਾਣੀ, ਗੁਰਸ਼ਬਦ। 10. ਭਾਵ ਹੁਕਮ, ਅਦੇਸ਼, ਉਪਦੇਸ਼। 11. ਬਣੀ ਹੈ। 12. ਬਣਾਵਟ, ਰਚਨਾ। 1. language, word. 2. languges, speeches. 3. sound. 4. hymn, Gurbani. 5. sacred sayings of the Lord. 6. arrows. 7. Lord’s words. 8. sermon. 9. Divine sermon, Guru’s hymn. 10. command, Thy word. 11. is made. 12. creation. ਉਦਾਹਰਨਾ: 1. ਸੁਅਸਤਿ ਆਥਿ ਬਾਣੀ ਬਰਮਾਉ ॥ Japujee, Guru Nanak Dev, 21:7 (P: 4). ਕਰਮ ਖੰਡ ਕੀ ਬਾਣੀ ਜੋਰੁ ॥ (ਪ੍ਰਗਟਾ ਦਾ ਸਾਧਨ). Japujee, Guru Nanak Dev, 37:1 (P: 8). ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥ Raga Sireeraag 3, 63, 4:3 (P: 39). ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ Raga Tilang 1, 5, 2:6 (P: 723). 2. ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ Japujee, Guru Nanak Dev, 35:9 (P: 7). ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥ (ਬੋਲੀ). Raga Vadhans 1, Chhant 2, 8:1 (P: 567). 3. ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥ Raga Sireeraag 1, 27, 3:1 (P: 24). ਬਾਣੀ ਵਜੈ ਸਬਦਿ ਵਜਾਏ ਗੁਰ ਮੁਖਿ ਭਗਤਿ ਥਾਇ ਪਾਵਣਿਆ ॥ (ਰਾਗ ਕੀ ਸੁਰ). Raga Maajh 3, Asatpadee 21, 5:3 (P: 122). 4. ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ ॥ Raga Maajh 5, 29, 1:1 (P: 103). ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ ਕਰਾਵਣਿਆ ॥ Raga Maajh 3, Asatpadee 2, 2:3 (P: 110). ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥ (ਕਥਾ ਵਾਰਤਾ). Raga Maajh 1, Vaar 26, Salok, 1, 1:15 (P: 150). ਗੁਣ ਗਾਵਾ ਗੁਣ ਬੋਲੀ ਬਾਣੀ ॥ (ਬਾਣੀ ਦੁਆਰਾ). Raga Aaasaa 4, 57, 1:1 (P: 367). 5. ਜੁਗਿ ਜੁਗਿ ਬਾਣੀ ਸਬਦਿ ਪਛਾਣੀ ਨਾਉ ਮੀਠਾ ਮਨਹਿ ਪਿਆਰਾ ॥ Raga Sorath 3, 7, 2:4 (P: 602). 6. ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥ Raga Aaasaa 4, Chhant 15, 2:1 (P: 449). ਅੰਤਰਿ ਸਹਸਾ ਬਾਹਰਿ ਮਾਇਆ ਨੈਣੀ ਲਾਗਸਿ ਬਾਣੀ ॥ (ਭਾਵ ਚਟਪਟੀ). Raga Raamkalee 1, 2, 4:2 (P: 877). 7. ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੇ ਨ ਜਾਇ ॥ Raga Aaasaa 3, Asatpadee 31, 1:2 (P: 427). 8. ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ ॥ Raga Sorath 5, 77, 2:1;2 (P: 628). 9. ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ Raga Sorath 4, Vaar 10ਸ, 3, 2:1 (P: 646). ਉਦਾਹਰਨ: ਬਾਣੀ ਬ੍ਰਹਮਾ ਵੇਦੁ ਧਰਮੁ ਦਿੜਹੁ ਪਾਪ ਤਜਾਇਆ ਬਲਿਰਾਮ ਜੀਉ ॥ (ਗੁਰਬਾਣੀ). Raga Soohee 4, Chhant 2, 1:2 (P: 773). 10. ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ Raga Tilang 1, 5, 1:1 (P: 722). ਰਵਿ ਰਹਿਆ ਜੁਗ ਚਾਰਿ ਤ੍ਰਿਭਵਣ ਬਾਣੀ ਜਿਸ ਕੀ ਬਲਿਰਾਮ ਜੀਉ ॥ Raga Soohee 1, Chhant 1, 2:2 (P: 763). ਸੁਣਿ ਸੁਣਿ ਜੀਵੈ ਦਾਸੁ ਤਮੑ ਬਾਣੀ ਜਨ ਆਖੀ ॥ Raga Bilaaval 5, 52, 1:1 (P: 814). 11. ਦਰਿ ਦਸਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ ॥ Raga Raamkalee, Balwand & Sata, Vaar 3:7 (P: 967). 12. ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ ਕੀਜਾ ਹੇ ॥ Raga Maaroo 5, Solhaa 3, 5:3 (P: 1074). ਬਰਖਸਿ ਬਾਣੀ ਬੁਦਬੁਦਾ ਹੇਰਿ ॥ Raga Basant 1, Asatpadee 1, 2:2 (P: 1187). ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ॥ Raga Parbhaatee 1, 3, 2:1 (P: 1328).
|
SGGS Gurmukhi-English Dictionary |
1. language, word. 2. languges, speeches. 3. sound. 4. hymn, Gurbani. 5. sacred sayings of God. 6. arrows. 7. God’s words. 8. sermon. 9. Divine sermon, Guru’s hymn. 10. command, Thy word. 11. is made. 12. creation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. speech, utterance, voice, same as ਗੁਰ ਸ਼ਬਦ.
|
Mahan Kosh Encyclopedia |
ਬਣੀ ਹੋਈ. ਰਚਿਤ. “ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ.” (ਪ੍ਰਭਾ ਮਃ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ- ਤਾਮਸ, ਸਾਤ੍ਵਿਕ ਅਤੇ ਰਾਜਸ ਦੇ ਜੀਵ ਹਨ। 2. ਨਾਮ/n. ਰਚਨਾ. ਬਨਾਵਟ. “ਬਰਖਸਿ ਬਾਣੀ ਬੁਦਬੁਦਾ ਹੇਰ.” (ਬਸੰ ਅ: ਮਃ ੧) ਵਰਖਾ ਵਿੱਚ ਜਿਵੇਂ- ਬੁਲਬੁਲੇ ਦੀ ਰਚਨਾ। 3. ਬਾਣਾ ਕਰਕੇ. ਤੀਰਾਂ ਨਾਲ. “ਹਰਿ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ.” (ਆਸਾ ਛੰਤ ਮਃ ੪) 4. ਨਾਮ/n. ਵੰਨੀ. ਵਰਣ. ਰੰਗ. “ਰੂੜੀ ਬਾਣੀ ਜੇ ਰਪੈ, ਨਾ ਇਹੁ ਰੰਗ ਲਹੈ ਨ ਜਾਇ.” (ਆਸਾ ਅ: ਮਃ ੩) ਇੱਥੇ ਬਾਣੀ ਸ਼ਬਦ, ਗੁਰਬਾਣੀ ਅਤੇ ਰੰਗ ਦੋ ਅਰਥ ਰਖਦਾ ਹੈ। 5. ਸੰ. ਵਾਣੀ. ਕਥਨ. ਵ੍ਯਾਖ੍ਯਾ. “ਗੁਰਬਾਣੀ ਇਸੁ ਜਗ ਮਹਿ ਚਾਨਣੁ.” (ਸ੍ਰੀ ਅ: ਮਃ ੩) 6. ਸਰਸ੍ਵਤੀ। 7. ਪਦਰਚਨਾ. ਤਸਨੀਫ਼. “ਬਾਣੀ ਤ ਗਾਵਹੁ ਗੁਰੂ ਕੇਰੀ, ਬਾਣੀਆ. ਸਿਰਿ ਬਾਣੀ.” (ਅਨੰਦੁ) 8. ਮਰਾ. ਬਾਣੀਆ ਵਣਿਕ। 9. ਕਮੀ. ਘਾਟਾ। 10. ਕ੍ਸ਼ੋਭ. ਚਟਪਟੀ. “ਅੰਤਰਿ ਸਹਸਾ ਬਾਹਰਿ ਮਾਇਆ, ਨੈਣੀ ਲਾਗਸਿ ਬਾਣੀ.” (ਰਾਮ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|