Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaré. 1. ਦਰਵਾਜ਼ੇ ਵਿਚ। 2. ਵਾਰ ਦੇਈਏ, ਕੁਰਬਾਨ ਕਰੀਏ। 3. ਬਾਲਕ। 4. ਬਾਰ ਵਿਚ, ਜੰਗਲ ਵਿਚ। 1. door. 2. a sacrifice. 3. children forest. ਉਦਾਹਰਨਾ: 1. ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜੵਾ ਅੰਙਨੜੇ ਬਾਰੇ ॥ Raga Vadhans 1, Chhant 3, 5:2 (P: 580). 2. ਰਾਜੁ ਮਾਲੁ ਜੋਬਨੁ ਤਨੁ ਜੀਅਰਾ ਇਨ ਊਪਰਿ ਲੈ ਬਾਰੇ ॥ Raga Dhanaasaree 5, 40, 1:2 (P: 680). ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ ॥ (ਕੁਰਬਾਨ/ਬਲਿਹਾਰ ਹਾਂ). Raga Soohee 5, 6, 1:1 (P: 738). 3. ਬਾਰੇ ਬੂਢੇ ਤਰੁਨੇ ਭਦੀਆ ਸਭਹੂ ਜਮੁ ਲੈ ਜਈ ਹੈ ਰੇ ॥ Raga Bilaaval, Kabir, 1, 1:1 (P: 855). 4. ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ Raga Tukhaaree 1, Baarah Maahaa, 8:4 (P: 1108).
|
SGGS Gurmukhi-English Dictionary |
1. door. 2. expression of sacrifice/ intense devotion/ greatfulness, expression of great respect. 3. children. 4. forest.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
prep., adv. same as ਬਾਬਤ.
|
Mahan Kosh Encyclopedia |
ਬਾਲ੍ਯ. ਬਾਲਕ. “ਬਾਰੇ ਬੂਢੇ ਤਰੁਨੇ ਭਈਆ, ਸਭਹੂ ਜਮ ਲੇਜਈਹੈ ਰੇ.” (ਬਿਲਾ ਕਬੀਰ) 2. ਬਾਰ (ਜੰਗਲ) ਵਿੱਚ. “ਟੀਡੁ ਲਵੈ ਮੰਝਿ ਬਾਰੇ.” (ਤੁਖਾ ਬਾਰਹਮਾਹਾ) 3. ਕ਼ੁਰਬਾਨ. ਬਲਿਹਾਰੇ. “ਤੇਰੇ ਦਰਸਨ ਕਉ ਹਮ ਬਾਰੇ.” (ਸੁਹੀ ਮਃ ੫) 4. ਬਾਲਾ ਦੇ. ਭਾਵ- ਦੁਰਗਾ ਦੇ. “ਲਖੇ ਹਾਥ ਬਾਰੇ.” (ਚੰਡੀ ੨) ਦੇਵੀ ਦੇ ਹੱਥ ਦੇਖੇ। 5. ਬਾਲੇ. ਸਾੜੇ. ਦਗਧ ਕੀਤੇ। 6. ਦੇਖੋ- ਬਾਰਹ 5। 7. ਫ਼ਾ. [بارے] ਇੱਕ ਵਾਰ. ਏਕ ਦਫਹ। 8. ਅੰਤ ਨੂੰ. ਆਖ਼ਿਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|