Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikʰæ. 1. ਵਿਸ਼ੇ। 2. ਵਿਚ, ਅੰਦਰ। 3. ਜ਼ਹਿਰ ਵਰਗੀ ਕੌੜੀ। 4. ਵਿਸ਼ੱਈ। 5. ਮਾਇਆ। 6. ਜ਼ਹਿਰੀਲੀ। 7. ਵਿਕਾਰ, ਔਗੁਣ। 1. sins, evil deeds. 2. in. 3. bitter like poison. 4. vicious; fornication. 5. poison, mammon like poison. 6. poisonous. 7. sins. ਉਦਾਹਰਨਾ: 1. ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤ ਮੈ ਹੋਇ ਧਿਆਈ ॥ Raga Sireeraag 1, 26, 2:1 (P: 23). ਮਨ ਬਿਖੈ ਹੀ ਮਹਿ ਲੁਝੀ ਹੇ ॥ Raga Gaurhee 5, 154, 3:2 (P: 213). ਬਿਖੈ ਨਾਦ ਕਰਨ ਸੁਣਿ ਭੀਨਾ ॥ (ਵਿਸ਼ਿਆਂ ਵਾਲੇ ਗੀਨ). Raga Soohee 5, 8, 3:1 (P: 738). 2. ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥ Raga Sireeraag, Bennee, 1, 4:3 (P: 93). ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤਚਿਤ ਦੁਖਾਹੀ ॥ Raga Aaasaa 5, 152, 1:1 (P: 408). 3. ਸਾਚੁ ਕਹੈ ਸੋ ਬਿਖੈ ਸਮਾਨੈ ॥ Raga Gaurhee 5, 82, 2:2 (P: 180). 4. ਬਿਖੈ ਰਾਜ ਤੇ ਅੰਧੁਲਾ ਭਾਰੀ ॥ Raga Gaurhee 5, 151, 1:1 (P: 196). ਉਦਾਹਰਨ: ਜੈਸੇ ਬਿਖੈ ਹੇਤ ਪਰ ਨਾਰੀ ॥ Raga Gond, Naamdev, 4, 4:1 (P: 874). 5. ਬਿਖੈ ਠਗਉਰੀ ਜਿਨਿ ਜਿਨਿ ਖਾਈ ॥ (ਮਾਇਆ ਰੂਪੀ). Raga Gaurhee 5, 166, 2:1 (P: 199). ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥ (ਮਾਇਆ ਰੂਪੀ ਜ਼ਹਿਰ). Raga Gaurhee 5, Vaar 11, Salok, 5, 2:1 (P: 320). ਆਦਿ ਜੁਗਾਦਿ ਭਗਤ ਜਨ ਸੇਵਕ ਤਾ ਕੀ ਬਿਖੈ ਅਧਾਰਾ ॥ (ਮਾਇਆ ਰੂਪੀ ਜ਼ਹਿਰ ਵਿਚ). Raga Devgandhaaree 5, 20, 2:1 (P: 532). 6. ਮਨਿ ਬਾਸਨਾ ਰਚਿ ਬਿਖੈ ਬਿਆਧਿ ॥ Raga Dhanaasaree 5, 19, 3:1 (P: 675). 7. ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥ Raga Maalee Ga-orhaa 5, 4, 3:4 (P: 987).
|
SGGS Gurmukhi-English Dictionary |
1. sins, evil deeds. 2. in. 3. bitter like poison. 4. vicious; fornication. 5. poison, mammon like poison. 6. poisonous. 7. sins.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿਸ਼ਯ. ਨਾਮ/n. ਇੰਦ੍ਰੀਆਂ ਦ੍ਵਾਰਾ ਗ੍ਰਹਣ ਯੋਗ੍ਯ ਸ਼ਬਦ ਸਪਰਸ਼ ਆਦਿ. “ਬਿਖੈਬਿਲਾਸ ਕਹੀਅਤ ਬਹੁਤੇਰੇ.” (ਟੋਢੀ ਮਃ ੫) “ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ!” (ਗਉ ਕਬੀਰ) 2. ਪਦਾਰਥ. ਭੋਗ ਦੀ ਵਸਤੁ. “ਬਿਖੈ ਬਿਖੈ ਕੀ ਬਾਸਨਾ ਤਜੀਅ ਨਹਿ ਜਾਈ.” (ਬਿਲਾ ਕਬੀਰ) 3. ਕ੍ਰਿ. ਵਿ. ਅੰਦਰ. ਭੀਤਰ. ਵਿੱਚ. “ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ.” (ਵਿਚਿਤ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|