Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beechaar⒰. 1. ਵਿਚਾਰ, ਖਿਆਲ। 2. ਚਿੰਤਨ, ਸੋਚ ਵਿਚਾਰ। 3. ਭਾਵ ਸਮਝ, ਸੂਝ। 4. ਭਾਵ ਗਿਆਨ। 5. ਭਾਵ ਬਿਆਨ, ਕਥਨ। 6. ਸੋਚ, ਵਿਚਾਰ ਕਰ। 1. deliberations, thought. 2. deliberate. 3. wisdom. 4. thought, knowledge. 5. deliberate, dwell upon, reflect. 6. reflect, ponder, contemplate. ਉਦਾਹਰਨਾ: 1. ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ Raga Sireeraag 1, 6, 1:2 (P: 16). 2. ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥ Raga Sireeraag 1, Asatpadee 5, 7:1 (P: 56). ਉਦਾਹਰਨ: ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥ Raga Maajh 1, Vaar 12:1 (P: 143). 3. ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥ Raga Sireeraag Ravidas, 1, 3:1 (P: 93). 4. ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ ॥ Raga Aaasaa 5, 2, 4:1 (P: 370). 5. ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥ Raga Tilang, Naamdev, 2, 3:1 (P: 727). 6. ਮਨ ਪ੍ਰਾਣੀ ਮੁਗਧ ਬੀਚਾਰੁ ਅਹਿ ਨਿਸਿ ਜਪੁ ਧਰਮ ਕਰਮ ਪੂਰੈ ਸਤਿ ਗੁਰੁ ਪਾਈ ਹੈ ॥ Sava-eeay of Guru Ramdas, Nal-y, 2:5 (P: 1398).
|
SGGS Gurmukhi-English Dictionary |
1. deliberations, thought. 2. deliberate. 3. wisdom. 4. thought, knowledge. 5. deliberate, dwell upon, reflect. 6. reflect, ponder, contemplate.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬੀਚਾਰ) ਦੇਖੋ- ਬਿਚਾਰ। ਵਿਚਾਰ. “ਜਿਸੁ ਅੰਤਰਿ ਬਿਬੇਕ ਬੀਚਾਰੁ.” (ਸ੍ਰੀ ਮਃ ੩). 2. ਫੈਸਲਾ. “ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ.” (ਸ੍ਰੀ ਮਃ ੧) 3. ਨਿਰਣਯ. ਲਕ੍ਸ਼ਣ. “ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ, ਇਹੁ ਮਨਮੁਖ ਕਾ ਬੀਚਾਰ.” (ਮਃ ੩ ਵਾਰ ਬਿਲਾ) 4. ਦੇਖੋ- ਬੀਚਾਰੁ। 5. ਮਿਸਾਲ. ਉਦਾਹਰਣ. “ਰਹਹਿ ਜਗਤ੍ਰ ਜਲ ਪਦਮ ਬੀਚਾਰ.” (ਸਵੈਯੇ ਮਃ ੨ ਕੇ) ਰਹਿਂਦਾ ਹੈ ਜਗਤ ਵਿੱਚ ਜਲ ਕਮਲ ਦੀ ਤਰਾਂ. ਭਾਵ- ਨਿਰਲੇਪ. 6. ਸੰ. ਵ੍ਯਭਿਚਾਰ. ਨਿੰਦਿਤ ਆਚਾਰ. “ਹਲੁ ਬੀਚਾਰੁ ਵਿਕਾਰ ਮਣ.” (ਮਃ ੧ ਵਾਰ ਰਾਮ ੧) ਪਾਂਮਰਾਂ ਦੀ ਖੇਤੀ ਲਈ ਵ੍ਯਭਿਚਾਰ ਹਲ ਹੈ, ਮਣ (ਬੋਹਲ) ਵਿਕਾਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|