Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰag-u-ṫee. 1. ਭਗਵਾਨ ਦਾ ਉਪਾਸ਼ਕ, ਵੈਸ਼ਨਵ ਭਗਤ, ਵਿਸ਼ਨੂੰ ਦਾ ਉਪਾਸ਼ਕ। 2. ਭਗਤੀ ਕਰਨ ਵਾਲਾ ਭਗਤ। 1. devotee of Vishnoo. 2. devotee, worshipper, man of God. ਉਦਾਹਰਨਾ: 1. ਭਗਉਤੀ ਰਹਤ ਜੁਗਤਾ ॥ Raga Sireeraag 5, Asatpadee 27, 2:1 (P: 71). 2. ਕੋਈ ਕਹ ਤਉ ਅਨੰਨਿ ਭਗਉਤੀ ॥ Raga Raamkalee 5, Asatpadee 1, 2:3 (P: 912).
|
SGGS Gurmukhi-English Dictionary |
1. devotee of Lord Vishnu. 2. devotee, worshipper, man of God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. goddess; sword.
|
Mahan Kosh Encyclopedia |
ਭਗਵਤ-ਭਕ੍ਤ. ਕਰਤਾਰ ਦਾ ਉਪਸਾਕ. “ਸੋ ਭਗਉਤੀ, ਜੋੁ ਭਗਵੰਤੈ ਜਾਣੈ। ਗੁਰਪਰਸਾਦੀ ਆਪੁ ਪਛਾਣੈ। ਧਾਵਤੁ ਰਾਖੈ ਇਕਤੁ ਘਰਿ ਆਣੈ। ਜੀਵਤੁ ਮਰੈ ਹਰਿਨਾਮੁ ਵਖਾਣੈ। ਐਸਾ ਭਗਉਤੀ ਉਤਮੁ ਹੋਇ। ਨਾਨਕ ਸਚਿ ਸਮਾਵੈ ਸੋਇ॥” (ਮਃ ੩ ਵਾਰ ਸ੍ਰੀ) “ਸਾਧ ਸੰਗਿ ਪਾਪਾਂਮਲੁ ਧੋਵੈ। ਤਿਸ ਭਗਉਤੀ ਕੀ ਮਤਿ ਊਤਮ ਹੋਵੈ.” (ਸੁਖਮਨੀ) 2. ਭਗਵਤ ਦੀ. “ਭਗਉਤੀ ਮੁਦ੍ਰਾ, ਮਨੁ ਮੋਹਿਆ ਮਾਇਆ.” (ਪ੍ਰਭਾ ਅ: ਮਃ ੫) ਪਰਮੇਸ਼੍ਵਰ ਦੇ ਭੇਖ ਦੀ ਮੁਦ੍ਰਾ ਹੈ, ਪਰ ਮਨ ਮਾਇਆ ਮੋਹਿਆ। 3. ਭਗਵਤੀ. ਦੁਰਗਾ. ਦੇਵੀ. “ਵਾਰ ਸ੍ਰੀ ਭਗਉਤੀ ਜੀ ਕੀ.” (ਚੰਡੀ ੩) 4. ਖੜਗ. ਸ਼੍ਰੀ ਸਾਹਿਬ. ਤਲਵਾਰ. “ਲਈ ਭਗਉਤੀ ਦੁਰਗਸਾਹ.” (ਚੰਡੀ ੩) “ਲਏ ਭਗਉਤੀ ਨਿਕਸ ਹੈ ਆਪ ਕਲੰਕੀ ਹਾਥ.” (ਸਨਾਮਾ) “ਨਾਉ ਭਗਉਤੀ ਲੋਹ ਘੜਾਇਆ.” (ਭਾਗੁ) 5. ਮਹਾਕਾਲ.{1564} “ਪ੍ਰਿਥਮ ਭਗਉਤੀ ਸਿਮਰਕੈ.” (ਚੰਡੀ ੩) 6. ਇੱਕ ਛੰਦ. ਕਈ ਥਾਂਈਂ “ਸ੍ਰੀ ਭਗਵਤੀ” ਭੀ ਇਸ ਛੰਦ ਦਾ ਨਾਮ ਹੈ. ਦਸਮਗ੍ਰੰਥ ਵਿੱਚ ਇਸ ਦੇ ਦੋ ਰੂਪ ਹਨ. ਇੱਕ ਸੋਮਰਾਜੀ ਅਥਵਾ- ਸ਼ੰਖਨਾਰੀ ਦਾ ਹੈ, ਅਰਥਾਤ- ਪ੍ਰਤਿ ਚਰਣ- ਦੋ ਯਗਣ ।ऽऽ, ।ऽऽ. ਉਦਾਹਰਣ- ਕਿ ਆਛਿੱਜ ਦੇਸੈ। ਕਿ ਆਭਿੱਜ ਭੇਸੈ। ×× (ਜਾਪੁ) ਇਹੀ ਰੂਪ ਕਲਕੀ ਅਵਤਾਰ ਵਿੱਚ ਹੈ, ਯਥਾ- ਕਿ ਜੁੱਟੇਤ ਵੀਰੰ। ਕਿ ਛੁੱਟੇਤ ਤੀਰੰ। ਜਹਾਂ ਬੀਰ ਜੁੱਟੈ। ਸਭੈ ਠਾਟ ਠੱਟੈ। (ਅ) ਦੂਜਾ ਰੂਪ ਹੈ ਪ੍ਰਤਿ ਚਰਣ- ਜ, ਸ, ਲ, ਗ, ।ऽ।, ।।ऽ, ।, ऽ. ਉਦਾਹਰਣ- ਕਿ ਜਾਹਰ ਜਹੂਰ ਹੈਂ। ਕਿ ਹਾਜਰ ਹਜੂਰ ਹੈਂ। ਹਮੇਸੁਲਸਲਾਮ ਹੈਂ। ਸਮਸ੍ਤੁਲਕਲਾਮ ਹੈਂ। (ਜਾਪੁ). Footnotes: {1564} ਇਸ ਵਿੱਚ “ਵਿਚਿਤ੍ਰਨਾਟਕ” ਦਾ ਪ੍ਰਮਾਣ ਦੇਖੋ- “ਜੈ ਜੈ ਜਗਕਾਰਣ ਸ੍ਰਿਸ੍ਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ.”
Mahan Kosh data provided by Bhai Baljinder Singh (RaraSahib Wale);
See https://www.ik13.com
|
|