Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰarthar⒤. ਗੋਰਖ ਦਾ ਚੇਲਾ, ਇਕ ਜੋਗੀ ਜੋ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ। one of the disciple of Yogi Gorakh. ਉਦਾਹਰਨ: ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥ Raga Aaasaa 1, 37, 4:2 (P: 360).
|
SGGS Gurmukhi-English Dictionary |
one of the disciple of Yogi Gorakh.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭਰਥਰੀ) ਸੰ. भर्तृहरि- ਭਰਤਿ੍ਰਹਰਿ. ਧਾਰਾ ਨਗਰੀ ਦਾ ਰਾਜਾ, ਮਹਾਰਾਜਾ ਵਿਕ੍ਰਮਾਦਿਤ੍ਯ ਉੱਜਯਨਪਤਿ ਦਾ ਭਾਈ, ਜੋ ਸੰਸਕ੍ਰਿਤ ਦਾ ਮਹਾਨ ਪੰਡਿਤ ਸੀ.{1578} ਇਹ ਆਪਣੀ ਇਸਤ੍ਰੀ ਭਾਨੁਮਤੀ ਦਾ ਵ੍ਯਭਿਚਾਰ ਦੇਖਕੇ ਅਜਿਹਾ ਉਪਰਾਮ ਹੋਇਆ ਕਿ ਰਾਜ ਤਿਆਗਕੇ ਯੋਗੀ ਬਣ ਗਿਆ. ਇਸ ਦੇ ਰਚੇ ਵਾਕ੍ਯਪ੍ਰਦੀਪ, ਹਰਿਕਾਰਿਕਾ, ਮਹਾਭਾਸ਼੍ਯਦੀਪਿਕਾ, ਮਹਾਭਾਸ਼੍ਯਤ੍ਰਿਪਦੀ, ਸ਼੍ਰਿੰਗਾਰਸ਼ਤਕ, ਨੀਤਿਸ਼ਤਕ ਅਤੇ ਵੈਰਾਗ੍ਯਸ਼ਤਕ ਮਨੋਹਰ ਗ੍ਰੰਥ ਹਨ. “ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ.” (ਚਰਿਤ੍ਰ ੨੦੯) 2. ਇੱਕ ਯੋਗੀ, ਜਿਸ ਦੀ ਗੁਰੂ ਨਾਨਕਦੇਵ ਨਾਲ ਚਰਚਾ ਹੋਈ. “ਕਹੁ ਨਾਨਕ ਸੁਣਿ ਭਰਥਰਿ ਜੋਗੀ.” (ਆਸਾ ਮਃ ੧). Footnotes: {1578} ਰਾਜਾਵਲੀ ਵਿੱਚ ਲਿਖਿਆ ਹੈ ਕਿ ਇਹ ਦਾਸੀ ਦੇ ਪੇਟੋਂ ਗੰਧਰਵਸੇਨ ਦਾ ਪੁਤ੍ਰ ਸੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|