Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰooṫ. 1. ਤਤ (ਕਾਮ ਕ੍ਰੋਧ ਲੋਭ ਮੋਹ ਅੰਹਕਾਰ)। 2. ਪ੍ਰੇਤ, ਆਤਮਾ, ਭੂਤਨਾ। 3. ਰੂਪ, ਜੇਹਾ, ਸਮਾਨ, ਵਾਂਗ। 4. ਹਸਤੀ ਭਾਵ ਜੀਵ, ਜੋ ਹੋਂਦ ਵਿਚ ਆਇਆ ਹੈ ਅਰਥਾਤ ਸ੍ਰਿਸ਼ਟੀ। 5. ਲੰਘ ਚੁਕਾ ਸਮਾਂ। 6. ਪ੍ਰਿਥਵੀ ਆਦਿ ਤਤ। 1. element. 2. evil spirit, demon. 3. like, real. 4. forms, beings. 5. past. 6. elements. ਉਦਾਹਰਨਾ: 1. ਪੰਚ ਭੂਤ ਸਚਿ ਭੈ ਰਾਤੇ ਜੋਤਿ ਸਚੀ ਮਨ ਮਾਹਿ ॥ Raga Sireeraag 1, 15, 4:2 (P: 20). 2. ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥ Raga Gaurhee 5, Sukhmanee 10, 4:8 (P: 276). ਉਦਾਹਰਨ: ਪ੍ਰੇਤ ਭੂਤ ਸਭਿ ਦੂਜੈ ਲਾਇ ॥ Raga Bilaaval 3, Vaar-Sat, 1, 6:2 (P: 841). 3. ਸਾਰ ਭੂਤ ਸਤਿ ਹਰਿ ਕੋ ਨਾਉ ॥ Raga Gaurhee 5, Sukhmanee 19, 6:9 (P: 289). ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ॥ Raga Saarang 5, 2, 1:2 (P: 1202). 4. ਸਰਬ ਭੂਤ ਆਪਿ ਵਰਤਾਰਾ ॥ Raga Gaurhee 5, Sukhmanee, 23, 6:1 (P: 294). ਸਰਬ ਭੂਤ ਏਕੈ ਕਰਿ ਜਾਨਿਆ ਚੂਕੈ ਬਾਦ ਬਿਬਾਦਾ ॥ Raga Aaasaa, Kabir, 28, 3:1 (P: 483). 5. ਭਵ ਭੂਤ ਭਾਵ ਸਮਬ੍ਰਿਅੰ ਪਰਮੰ ਪ੍ਰਸੰਨ ਮਿਦੰ ॥ Raga Goojree, Jaidev, 1, 2:2 (P: 526). 6. ਪੰਚਮੀ ਪੰਚ ਭੂਤ ਬੇਤਾਲਾ ॥ Raga Bilaaval 1, Thitee, 6:1 (P: 839). ਪੰਚ ਭੂਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ ॥ Raga Nat-Naraain 4, Asatpadee 6, 2:2 (P: 983).
|
SGGS Gurmukhi-English Dictionary |
1. element. 2. evil spirit, demon. 3. like, real. 4. forms, beings. 5. past. 6. elements.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m past; ghost, evil spirit, spectre, demon, spook, goblin, fiend, apparition, wraithe, revenant.
|
Mahan Kosh Encyclopedia |
ਇੱਕ ਜੱਟ ਜਾਤਿ। 2. ਸੰ. ਵਿ. ਭਇਆ. ਵੀਤਿਆ ਗੁਜ਼ਰਿਆ. ਦੇਖੋ- ਭੂ ਧਾ। 3. ਜੇਹਾ. ਸਮਾਨ. ਤਦ੍ਰੂਪ. “ਸਾਰਭੂਤ ਸਤਿ ਹਰਿ ਕੋ ਨਾਉ.” (ਸੁਖਮਨੀ) ਸਾਰਰੂਪ ਹਰਿਨਾਮ। 4. ਹੋਇਆ. ਭਇਆ. “ਪੰਚ ਦੂਤ ਕਰ ਭੂਤਵਸਿ.” (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। 5. ਨਾਮ/n. ਵੀਤਿਆ ਹੋਇਆ ਸਮਾਂ. “ਭੂਤ ਭਵਿੱਖ ਭਵਾਨ ਅਭੈ ਹੈ.” (ਅਕਾਲ) 6. ਪ੍ਰਿਥਿਵੀ ਆਦਿ ਤਤ੍ਵ. “ਪੰਚ ਭੂਤ ਕਰਿ ਸਾਜੀ ਦੇਹ.” (ਗੁਪ੍ਰਸੂ) 7. ਕਾਮ ਕ੍ਰੋਧ ਆਦਿ ਵਿਕਾਰ. “ਪੰਚ ਭੂਤ ਸਚਿ ਭੈ ਰਤੇ.” (ਸ੍ਰੀ ਮਃ ੧) 8. ਸ਼ਬਦ ਸਪਰਸ਼ ਆਦਿ ਵਿਸ਼ੇ. “ਪੰਚ ਭੂਤ ਸਬਲ ਹੈ ਦੇਹੀ.” (ਨਟ ਅ: ਮਃ ੪) 9. ਜੀਵ. ਪ੍ਰਾਣੀ. “ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ.” (ਸੋਰ ਮਃ ੫) 10. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. “ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ.” (ਵਿਚਿਤ੍ਰ) 11. ਸ਼ਵ. ਪ੍ਰਾਣਰਹਿਤ ਦੇਹ. ਮੁਰਦਾ. “ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?” (ਸੋਰ ਕਬੀਰ) 12. ਸੰਸਾਰ. ਜਗਤ। 13. ਨਿਆਉਂ (ਨ੍ਯਾਯ). ਇਨਸਾਫ। 14. ਤਤ੍ਵ. ਸਾਰ. ਨਿਚੋੜ। 15. ਸਤ੍ਯ। 16. ਮਹੀਨੇ ਦਾ ਹਨੇਰਾ ਪੱਖ. ਵਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|