Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰékʰ-vaanee. ਭੇਖਧਾਰੀ, ਭੇਖ ਕਰਨ ਵਾਲਾ। one who wears different garbs, pseudo saints. ਉਦਾਹਰਨ: ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥ Raga Goojree 3, Vaar 14:3 (P: 514).
|
Mahan Kosh Encyclopedia |
(ਭੇਖਧਾਰੀ, ਭੇਖਵਾਨ) ਵੇਸ਼ ਧਾਰਨ ਵਾਲਾ. ਲਿਬਾਸ ਪਹਿਨਕੇ ਅਨੇਕ ਸ਼ਕਲਾਂ ਬਣਾਉਣ ਵਾਲਾ। 2. ਮਾਨ ਪ੍ਰਤਿਸ਼੍ਠਾ ਅਥਵਾ- ਧੋਖਾ ਦੇਣ ਲਈ ਆਪਣੀ ਅਸਲੀਅਤ ਵਿਰੁੱਧ ਹੋਰ ਸ਼ਕਲ ਕਰਨ ਵਾਲਾ. “ਨ੍ਰਿਪਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ.” (ਬਿਲਾ ਸਧਨਾ) ਭਕ੍ਤਮਾਲ ਵਿੱਚ ਕਥਾ ਹੈ ਕਿ ਇਕ ਰਾਜਪੁਤ੍ਰੀ ਨੇ ਪ੍ਰਣ ਕੀਤਾ ਸੀ ਕਿ ਮੈਂ ਵਿਸ਼ਨੁ ਨੂੰ ਵਰਾਂਗੀ. ਇੱਕ ਪਾਖੰਡੀ ਵਿਸ਼ਨੁ ਦਾ ਰੂਪ ਬਣਾਕੇ ਆਇਆ ਅਤੇ ਕਨ੍ਯਾ ਵਰੀ. ਜਦ ਸਹੁਰੇ ਪੁਰ ਵਿਪਦਾ ਆਈ, ਤਦ ਸਭ ਨੇ ਕਿਹਾ ਕਿ ਵਿਸ਼ਨੁ ਦਾਮਾਦ ਹੁੰਦੇ ਸਤ੍ਰੁ ਦਾ ਕੀ ਡਰ ਹੈ? ਭੇਖੀ ਨੇ ਆਪਣੇ ਤਾਈਂ ਸ਼ਕ੍ਤਿਹੀਨ ਜਾਣਕੇ ਪਸ਼ਚਾਤਾਪ ਸਹਿਤ ਆਰਾਧਨਾ ਕੀਤੀ, ਜਿਸ ਪੁਰ ਪਰਮਾਤਮਾ ਨੇ ਸਾਰੇ ਵਿਘਨ ਦੂਰ ਕਰਦਿੱਤੇ. ਮੀਰਾਬਾਈ ਦੀ ਭੀ ਐਸੀ ਹੀ ਕਥਾ ਹੈ ਕਿ ਇੱਕ ਪਾਂਮਰ ਆਪਣੇ ਤਾਈਂ “ਗਿਰਿਧਰ” ਪ੍ਰਗਟ ਕਰਕੇ ਮੀਰਾਂਬਾਈ ਪਾਸ ਖੋਟੀ ਵਾਸਨਾ ਨਾਲ ਆਇਆ, ਜਿਸ ਨੂੰ ਕਰਤਾਰ ਦੀ ਕ੍ਰਿਪਾ ਨਾਲ ਮੀਰਾਂਬਾਈ ਨੇ ਸੁਮਾਰਗ ਪਾਇਆ. “ਕਰਿ ਭੇਖ ਥਕੇ ਭੇਖਵਾਨੀ.” (ਮਃ ੩ ਵਾਰ ਗੂਜ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|