Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰæra-u. 1. ਸਿਵਜੀ ਦਾ ਇਕ ਰੂਪ ਜੋ ਕੁਤੇ ਦੀ ਸਵਾਰੀ ਕਰਦਾ ਹੈ। 2. ਇਕ ਪੂਰਨ ਰਾਗ। 1. one of the form of Shivji who rides dog. 1. one independent form of Rag. ਉਦਾਹਰਨਾ: 1. ਭੈਰਉ ਭੂਤ ਸੀਤਲਾ ਧਾਵੈ ॥ Raga Gond, Naamdev, 6, 1:1 (P: 874). 2. ਪ੍ਰਥਮ ਰਾਗ ਭੈਰਉ ਵੈ ਕਰਹੀ ॥ Raga Raamkalee 1:3 (P: 1429).
|
SGGS Gurmukhi-English Dictionary |
1. one of the form of Shiva who rides dog. 2. one independent form of Raga.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭੈਰਵ) ਸੰ. ਭੈਰਵ. ਵਿ. ਡਰਾਉਣਾ. ਭੈਦਾਇਕ. “ਰਨ ਭੈਰਵ ਭੇਰਿ ਬਜਾਇ ਨਗਾਰੇ.” (ਚਰਿਤ੍ਰ ੧) 2. ਨਾਮ/n. ਸ਼ਿਵ. ਰੁਦ੍ਰ. “ਭੈਰਵ ਕਹੂੰ ਠਾਢ ਭੁੰਕਾਰੈ.” (ਚਰਿਤ੍ਰ ੪੦੪) 3. ਰੁਦ੍ਰ ਦਾ ਹੀ ਇੱਕ ਭੇਦ, ਜੋ ਕੁੱਤੇ ਦੀ ਸਵਾਰੀ ਕਰਦਾ ਹੈ. “ਭੈਰਉ ਭੂਤ ਸੀਤਲਾ ਧਵੈ.” (ਗੌਡ ਨਾਮਦੇਵ) ਪੁਰਾਣਾਂ ਵਿੱਚ ਭੈਰਵ ਦੇ ਅੱਠ ਰੂਪ ਲਿਖੇ ਹਨ- ਅਸਿਤਾਂਗ, ਸੰਹਾਰ, ਰੁਰੁ, ਕਾਲ, ਕ੍ਰੋਧ, ਤਾਮ੍ਰਚੂੜ, ਚੰਦ੍ਰਚੂੜ ਅਤੇ ਮਹਾਨ੍.{1593} “ਕਹੂੰ ਭੈਰਵੀ ਭੂਤ ਭੈਰੋਂ ਬਕਾਰੈ.” (ਵਿਚਿਤ੍ਰ) 4. ਇੱਕ ਰਾਗ, ਜਿਸ ਦੀ ਛੀ ਰਾਗਾਂ ਵਿੱਚ ਗਿਣਤੀ ਹੈ. ਇਹ ਸੰਪੂਰਣਜਾਤਿ ਦਾ ਮਾਰਗੀ (ਮਾਰਗੀਯ) ਹੈ. ਇਸ ਦੇ ਆਲਾਪ ਦਾ ਵੇਲਾ ਪ੍ਰਾਤਹਕਾਲ ਹੈ. ਭੈਰਵ ਦੇ ਸੁਰ ਹਨ- ਰਿਸ਼ਭ ਅਤੇ ਧੈਵਤ ਕੋਮਲ. ਆਰੋਹੀ ਵਿੱਚ ਰਿਸ਼ਭ ਕੋਮਲਤਰ. ਅਰ- ਸ਼ੜਜ ਗਾਂਧਾਰ ਮੱਧਮ ਪੰਚਮ ਨਿਸ਼ਾਦ ਸ਼ੁੱਧ. ਇਸ ਵਿੱਚ ਵਾਦੀ ਸੁਰ ਧੈਵਤ ਅਤੇ ਸੰਵਾਦੀ ਰਿਸ਼ਭ ਹੈ. ਆਰੋਹੀ- ਸ਼ ਰਾ ਗ ਮ ਪ ਧਾ ਨ ਸ਼. ਅਵਰੋਹੀ- ਸ਼ ਨ ਧਾ ਪ ਮ ਗ ਰਾ ਸ਼. ਧਾ ਧਾ ਪ ਧਾ ਧਾ ਪ ਮ ਗ ਰਾ ਗ ਮ ਗ ਰਾ ਰਾ ਰਾ ਸ਼. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਭੈਰਉ ਦਾ ਚੌਬੀਹਵਾਂ ਨੰਬਰ ਹੈ।{1594} 5. ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਦਾ ਆਤਮਗਿਆਨੀ ਅਨੰਨ ਸਿੱਖ ਭਾਈ ਭੈਰੋ, ਜਿਸ ਦੀ ਕਥਾ “ਦਬਿਸ੍ਤਾਨਿ ਮਜ਼ਾਹਬ” ਵਿੱਚ ਆਉਂਦੀ ਹੈ, ਕਿ ਉਸਨੇ ਨੈਣਾ ਦੇਵੀ ਦੀ ਮੂਰਤਿ ਦਾ ਨੱਕ ਤੋੜ ਦਿੱਤਾ ਸੀ. ਜਦ ਕਹਲੂਰ ਦੇ ਰਾਜਾ ਤਾਰਾਚੰਦ ਨੇ ਗੁਰੂ ਸਾਹਿਬ ਪਾਸ ਭੈਰਉ ਦੀ ਸ਼ਕਾਯਤ ਕੀਤੀ ਤਾਂ, ਸਿੱਖ ਨੇ ਆਖਿਆ ਕਿ ਜੇ ਨੈਣਾ ਦੇਵੀ ਆਖ ਦੇਵੇ ਕਿ ਭੈਰਉ ਨੇ ਨੱਕ ਤੋੜਿਆ ਹੈ, ਤਾਂ ਮੈ ਕੁਸੂਰਵਾਰ ਹਾਂ. ਤਾਰਾਚੰਦ ਨੇ ਆਖਿਆ ਕਿ ਕਦੇ ਮੂਰਤ ਭੀ ਕੁਝ ਆਖ ਸਕਦੀ ਹੈ? ਇਸ ਪੁਰ ਭਾਈ ਭੈਰਉ ਨੇ ਆਖਿਆ ਕਿ ਜੋ ਆਪਣੇ ਨੱਕ ਤੋੜਨ ਵਾਲੇ ਨੂੰ ਨਹੀਂ ਵਰਜ ਸਕਦੀ, ਉਸ ਤੋਂ ਤੁਸੀਂ ਵਰਦਾਨ ਦੀ ਕੀ ਆਸਾ ਰੱਖ ਸਕਦੇ ਹੋ? Footnotes: {1593} ਤੰਤ੍ਰਸਾਰ ਵਿੱਚ ਇਹ ਅੱਠ ਭੈਰਵ ਹਨ- ਅਸਿਤਾਂਗ, ਰੁਰੁ, ਚੰਡ, ਕ੍ਰੋਧ, ਉਨਮੱਤ, ਕਪਾਲੀ, ਭੀਸ਼ਣ ਅਤੇ ਸੰਹਾਰ. {1594} ਹਨੁਮੰਤ ਮਤ ਅਨੁਸਾਰ ਇਹ ਪੰਜ ਸੁਰ ਦਾ ਰਾਗ ਹੈ. ਧੈਵਤ, ਨਿਸ਼ਾਦ, ਸ਼ੜਜ, ਗਾਂਧਾਰ ਅਤੇ ਮਧ੍ਯਮ.
Mahan Kosh data provided by Bhai Baljinder Singh (RaraSahib Wale);
See https://www.ik13.com
|
|