Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰærvee. ਇਕ ਰਾਗਨੀ, ਭੈਰਉ ਰਾਗ ਦੀਆਂ ਪੰਜ ਨਾਰੀਆਂ ਵਿਚੋਂ ਇਕ ਬਾਕੀ ਚਾਰ ਹਨ: ਬਿਲਾਵਲੀ, ਪੁੰਨਿਆ, ਬੰਗਲੀ ਤੇ ਅਸਲੇਕੀ। a Ragni, one of the five wives of Rag Bharav. ਉਦਾਹਰਨ: ਪ੍ਰਥਮ ਭੈਰਵੀ ਬਿਲਾਵਲੀ ॥ Raga Raamkalee 1:5 (P: 1429).
|
English Translation |
n.f. name of a Hindu goddess; name of a musical measure in Indian classical music; song sung in this measure.
|
Mahan Kosh Encyclopedia |
ਸੰ. ਵਿ. ਡਰਾਉਣੀ. ਭੈ ਦੇਣ ਵਾਲੀ। 2. ਨਾਮ/n. ਕਾਲੀ. ਚਾਮੁੰਡਾ। 3. ਇੱਕ ਰਾਗਿਣੀ, ਜੋ ਸੰਪੂਰਣਜਾਤਿ ਦੀ ਹੈ. ਇਸ ਵਿੱਚ ਸ਼ੜਜ ਮੱਧਮ ਅਤੇ ਪੰਚਮ ਸ਼ੁੱਧ ਹਨ. ਰਿਸ਼ਭ ਗਾਂਧਾਰ ਧੈਵਤ ਅਤੇ ਨਿਸ਼ਾਦ ਕੋਮਲ ਹਨ. ਸ਼ੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਪੁਰਾਣੇ ਗ੍ਰੰਥਾਂ ਵਿੱਚ ਵਾਦੀ ਧੈਵਤ ਅਤੇ ਸੰਵਾਦੀ ਗਾਂਧਾਰ ਹੈ. ਦੱਖਣੀ ਗਵੈਯਾਂ ਦੀ ਇਹੀ ਸ਼ੁੱਧ ਟੋਡੀ ਹੈ. ਇਸ ਦੇ ਗਾਉਣ ਦਾ ਵੇਲਾ ਦਿਨ ਦੇ ਪਹਿਲੇ ਦੋ ਪਹਰ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|