Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maḋʰ⒰. 1. ਸ਼ਹਿਦ। 2. ਇਕ ਦੈਂਤ ਜਿਸਨੂੰ ਵਿਸ਼ਨੂੰ ਨੇ ਮਾਰਿਆ ਸੀ। 3. ਮਿਠੀ, ਮਧੁਰ। 4. ਭੈਰਉ ਰਾਗ ਦੇ ਅਠ ਪੁਤਰਾਂ ਵਿਚੋਂ ਇਕ, ਬਾਕੀ ਸਤ ਹਨ: ਪੰਚਮ, ਹਰਖ ਦਿਸਾਖ, ਬੰਗਾਲਮ, ਮਾਧਵ, ਲਲਤ ਤੇ ਬਿਲਾਵਲ। 1. honey. 2. devil Madhu. 3. sweet. 1. one of the styles of Raag Bharav. ਉਦਾਹਰਨਾ: 1. ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥ Raga Sireeraag 1, 26, 2:2 (P: 23). 2. ਮਧੁ ਸੂਦਨ ਮੇਰੇ ਮਨ ਤਨ ਪ੍ਰਾਨਾ ॥ Raga Maajh 4, 2, 1:1 (P: 94). 3. ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥ Raga Raamkalee 5, 7, 1:2 (P: 884). 4. ਬੰਗਾਲਮ ਮਧੁ ਮਾਧਵ ਗਾਵਹਿ ॥ Raagmaalaa 1:10 (P: 1429).
|
SGGS Gurmukhi-English Dictionary |
1. honey. 2. devil Madhu. 3. sweet. 4. one of the styles of Raga Bharav.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਸ਼ਰਾਬ. ਮਦ੍ਯ। 2. ਸ਼ਹਦ. ਮਾਧ੍ਵੀਕ. ਮਾਕ੍ਸ਼ਿਕ. ਮਧੁ ਲਹੂ ਦੇ ਵਿਕਾਰ ਹਟਾਉਂਦਾ ਹੈ. ਨੇਤ੍ਰਾਂ ਦੀ ਜੋਤ ਵਧਾਉਂਦਾ ਹੈ. ਵਸੰਤ ਰੁੱਤ ਦਾ ਸ਼ਹਦ ਹੋਰ ਰੁੱਤਾਂ ਤੋ ਉੱਤਮ ਹੁੰਦਾ ਹੈ. L. Mel (honey). “ਮਧੁ ਲੀਨੋ, ਮੁਖਿ ਦੀਨੋ ਛਾਰੁ.” (ਸਾਰ ਨਾਮਦੇਵ) 3. ਚੇਤ ਦਾ ਮਹੀਨਾ. “ਮਧੁ ਮਾਸ ਕੀ ਪੂਰਨਮਾਸੀ.” (ਗੁਪ੍ਰਸੂ) 4. ਜਲ। 5. ਮਿੱਠਾ ਰਸ। 6. ਦੁੱਧ। 7. ਮਹੂਆ ਬਿਰਛ। 8. ਮੁਲੱਠੀ। 9. ਲੋਲਾ ਦਾ ਪੁਤ੍ਰ ਇੱਕ ਦੈਤ, ਜੋ ਲਵਣਾਸੁਰ ਦਾ ਪਿਤਾ ਸੀ. ਇਸ ਦੀ ਵਸਾਈ ਮਧੁਪੁਰੀ (ਮਥੁਰਾ) ਇਤਿਹਾਸਪ੍ਰਸਿੱਧ ਹੈ. ਦੇਖੋ ਰਾਮਾਯਣ ਕਾਂਡ ੭, ਅ: #੬੧। 10. ਕੈਟਭ ਦੈਤ ਦਾ ਭਾਈ. ਮਹਾਭਾਰਤ ਅਤੇ ਕਾਲਿਕਾ ਪੁਰਾਣ{1631} ਵਿੱਚ ਕਥਾ ਹੈ ਕਿ ਮਧੁ ਅਤੇ ਕੈਟਭ ਵਿਸ਼ਨੁ ਦੇ ਕੰਨ ਵਿੱਚੋਂ ਉਪਜੇ, ਜਦਕਿ ਉਹ ਸੁੱਤਾਪਿਆ ਸੀ, ਅਰ ਬ੍ਰਹ੍ਮਾ ਜੋ ਅਜੇ ਨਾਭਿਕਮਲ ਵਿੱਚੋਂ ਜੰਮਿਆ ਹੀ ਸੀ, ਉਸ ਦੇ ਖਾਣ ਨੂੰ ਲਪਕੇ, ਇਸ ਪੁਰ ਵਿਸ਼ਨੁ ਨੇ ਦੋਹਾਂ ਨੂੰ ਮਾਰਿਆ, ਜਿਸ ਤੋਂ ਨਾਮ ਮਧੁਸੂਦਨ ਅਤੇ ਕੈਟਭਜਿਤ ਹੋਇਆ. “ਸਹਸਬਾਹੁ ਮਧੁ ਕੀਟ ਮਹਿਖਾਸਾ.” (ਗਉ ਅ: ਮਃ ੧) ਸਹਸ੍ਰਵਾਹੁ, ਮਧੁ, ਕੈਟਭ ਅਤੇ ਮਹਿਖਾਸੁਰ. ਹਰਿਵੰਸ਼ ਵਿੱਚ ਲਿਖਿਆ ਹੈ ਕਿ ਮਧੁ ਅਤੇ ਕੈਟਭ ਦੀ ਮਿੰਜ (ਮੇਦਾ) ਜੋ ਸਮੁੰਦਰ ਤੇ ਫੈਲੀ, ਉਸ ਤੋਂ ਪ੍ਰਿਥਿਵੀ ਬਣੀ ਅਰ ਮੇਦਿਨੀ ਨਾਮ ਦਾ ਮੂਲ ਭੀ ਇਹੀ ਹੈ. ਰਾਮਾਯਣ ਵਿੱਚ ਲੇਖ ਹੈ ਕਿ ਬ੍ਰਹਮਾ ਦੀ ਕੰਨਮੈਲ ਤੋਂ ਮਧੁ ਅਤੇ ਕੈਟਭ ਪੈਦਾ ਹੋਏ. ਦਸਮਗ੍ਰੰਥ ਵਿੱਚ ਇਸੇ ਦਾ ਅਨੁਵਾਦ ਹੈ. “ਏਕ ਸ੍ਰਵਣ ਤੇ ਮੈਲ ਨਿਕਾਰਾ। ਤਾਂਤੇ ਮਧੁ ਕੈਟਭ ਤਨ ਧਾਰਾ.” (ਵਿਚਿਤ੍ਰ) ਦੇਖੋ- ਕੈਟਭ 2। 11. ਇੱਕ ਪ੍ਰਤਾਪੀ ਯਾਦਵ, ਜਿਸ ਤੋਂ ਮਾਧਵ ਗੋਤ੍ਰ ਚੱਲਿਆ, ਜਿਸ ਵਿੱਚ ਕ੍ਰਿਸ਼ਨ ਜੀ ਸਨ। 12. ਘੀ। 13. ਅਮ੍ਰਿਤ। 14. ਆਕਾਸ਼। 15. ਸ਼ੁਭਾਸ਼ੁਭ ਕਰਮ। 16. ਵਿ. ਪ੍ਰਿਯ, ਜੋ ਮਨ ਨੂੰ ਭਾਵੇ. “ਮਧੁ ਬਾਸੁਰੀ ਬਾਜੈ.” (ਰਾਮ ਮਃ ੫). Footnotes: {1631} ਦੇਖੋ- ਕਾਲਿਕਾ ਪੁਰਾਣ ਅ: #61.
Mahan Kosh data provided by Bhai Baljinder Singh (RaraSahib Wale);
See https://www.ik13.com
|
|