Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėhal⒰. 1. ਨਿਵਾਸ ਸਥਾਨ, ਪ੍ਰਭੂ ਹਜ਼ੂਰੀ। 2. ਨਿਜ ਸਥਾਨ, ਨਿਰਬਾਨ ਪਦ, ਟਿਕਾਣਾ। 3. ਥਾਂ। 4. ਪਦਵੀ। 1. place of residence, true mansion. 2. Lord’s mansion. 3. good place. 4. status, palace. ਉਦਾਹਰਨਾ: 1. ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥ Raga Gaurhee 5, Sohlay, 5, 3:2 (P: 13). ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥ Raga Sireeraag 5, 81, 3:4 (P: 46). 2. ਘਰ ਹੀ ਵਿਚ ਮਹਲੁ ਪਾਇਆ ਗੁਰ ਸਬਦੀ ਵੀਚਾਰਿ ॥ Raga Sireeraag 3, 42, 2:3 (P: 30). ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥ (ਅਸਲਾ). Raga Raamkalee 5, 12, 4:4 (P: 886). 3. ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ ॥ (ਥਾਂ ਕੁਥਾਂ). Raga Sorath 4, Vaar 18ਸ, 3, 2:1 (P: 649). 4. ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ ॥ Raga Raamkalee 5, 1, 4:1 (P: 883). ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ ॥ (ਪਦਵੀ). Raga Raamkalee 5, 20, 3:2 (P: 889).
|
SGGS Gurmukhi-English Dictionary |
1. place of residence, true mansion. 2. God’s mansion. 3. good place. 4. status, palace.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਹਲ) ਅ਼. [محل] ਮਹ਼ਲ. ਨਾਮ/n. ਹ਼ਲੂਲ (ਉਤਰਨ) ਦੀ ਥਾਂ. ਘਰ. ਰਹਣ ਦਾ ਅਸਥਾਨ. ਪ੍ਰਾਸਾਦ। 2. ਭਾਵ- ਅੰਤਹਕਰਣ. “ਮਹਲ ਮਹਿ ਬੈਠੇ ਅਗਮ ਅਪਾਰ.” (ਮਲਾ ਮਃ ੧) 3. ਮੌਕ਼ਅ਼. ਯੋਗ੍ਯ ਸਮਾਂ. “ਮਹਲੁ ਕੁਮਹਲੁ ਨ ਜਾਣਨੀ ਮੂਰਖ ਆਪਣੈ ਸੁਆਇ” (ਮਃ ੩ ਵਾਰ ਸੋਰ) 4. ਅਸਥਾਨ. ਜਗਾ. ਥਾਂ. “ਏਕ ਮਹਲਿ ਤੂੰ ਪੰਡਿਤ ਵਕਤਾ ਏਕ ਮਹਲਿ ਖਲੁ ਹੋਤਾ.” (ਗਉ ਮਃ ੫) 5. ਨਿਜਪਦ. ਨਿਰਵਾਣ. “ਅੰਮ੍ਰਿਤੁ ਪੀਵਹਿ, ਤਾ ਸੁਖ ਲਹਹਿ ਮਹਲੁ.” (ਸ੍ਰੀ ਮਃ ੩) 6. ਅਧਿਕਾਰ. ਪਦਵੀ. ਰੁਤਬਾ. “ਟਹਲ ਮਹਲ ਤਾਕਉ ਮਿਲੈ ਜਾਕਉ ਸਾਧੁ ਕ੍ਰਿਪਾਲੁ.” (ਬਾਵਨ) 7. ਨਿਵਾਸ. ਇਸਥਿਤੀ. “ਹਰਿ ਮਹਲੀ ਮਹਲੁ ਪਾਇਆ.” (ਮਾਰੂ ਮਃ ੫) “ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ.” (ਸੋਹਿਲਾ) 8. ਦਬਿਸ੍ਤਾਨੇ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਹ਼ਲੂਲ [حلُول]) ਦਾ ਥਾਂ ਮਹਲ ਹੈ. ਇਸੇ ਲਈ ਸ਼੍ਰੀ ਗੁਰੂ ਨਾਨਕਦੇਵ ਜੀ ਅਤੇ ਉਨ੍ਹਾਂ ਦੇ ਜਾਨਸ਼ੀਨ ਮਹਲ (ਮਹਲਾ) ਕਹੇਜਾਂਦੇ ਹਨ ਕਿ ਇੱਕ ਗੁਰੂ ਆਪਣੇ ਤਾਈਂ ਦੂਜੇ ਵਿੱਚ ਹ਼ਲੂਲ (ਉਤਾਰਦਾ) ਹੈ, ਭਾਵ- ਲੀਨ ਕਰਦਾ ਹੈ। 9. ਮਹਲਾ (ਇਸਤ੍ਰੀ) ਲਈ ਭੀ ਮਹਲ ਸ਼ਬਦ ਆਇਆ ਹੈ. “ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ.” (ਮਃ ੧ ਵਾਰ ਮਾਰੂ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|