Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mahaapurakʰ. ਨੇਕ ਪੁਰਸ਼, ਉਚੇ ਆਚਰਨ ਵਾਲਾ ਵਿਅਕਤੀ, ਮਹਾਨ ਪੁਰਸ਼। noble person. ਉਦਾਹਰਨ: ਸਤਿਗੁਰੁ ਸੇਵਹਿ ਸੇ ਮਹਾਪੁਰਖ ਸੰਸਾਰੇ ॥ Raga Gaurhee 3, 33, 2:1 (P: 161).
|
English Translation |
n.m. great, eminent or holy person.
|
Mahan Kosh Encyclopedia |
(ਮਹਾਪੁਰਸ, ਮਹਾਪੁਰਖੁ) ਸੰ. महापुरुष. ਵਡਾ ਆਦਮੀ। 2. ਨੇਕ ਆਦਮੀ. ਉੱਚੇ ਆਚਾਰ ਵਾਲਾ ਪੁਰੁਸ਼. “ਸਤਿਗੁਰੁ ਸੇਵਹਿ, ਸੇ ਮਹਾਪੁਰਖ ਸੰਸਾਰੇ.” (ਗਉ ਮਃ ੩) 3. ਪਾਰਬ੍ਰਹਮ. ਕਰਤਾਰ. “ਮਹਾਪੁਰਖ ਕਾਹੂ ਨ ਪਛਾਨਾ.” (ਵਿਚਿਤ੍ਰ) “ਇਹੁ ਬਾਣੀ ਮਹਾਪੁਰਖ ਕੀ.” (ਓਅੰਕਾਰ) 4. ਸਤਿਗੁਰੂ ਨਾਨਕਦੇਵ. “ਹਰਿ, ਮਹਾਪੁਰਖ ਗੁਰੁ ਮੇਲਹੁ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|